Thu, Apr 18, 2024
Whatsapp

'ਮਨ ਕੀ ਬਾਤ' 'ਚ ਮੋਦੀ ਨੇ ਕਿਸਾਨੀ ਬਿੱਲਾਂ 'ਤੇ ਬੋਲੀ ਵੱਡੀ ਗੱਲ

Written by  Jagroop Kaur -- November 29th 2020 01:24 PM -- Updated: November 29th 2020 01:27 PM
'ਮਨ ਕੀ ਬਾਤ' 'ਚ ਮੋਦੀ ਨੇ ਕਿਸਾਨੀ ਬਿੱਲਾਂ 'ਤੇ ਬੋਲੀ ਵੱਡੀ ਗੱਲ

'ਮਨ ਕੀ ਬਾਤ' 'ਚ ਮੋਦੀ ਨੇ ਕਿਸਾਨੀ ਬਿੱਲਾਂ 'ਤੇ ਬੋਲੀ ਵੱਡੀ ਗੱਲ

ਅੱਜ ਦੇਸ਼ ਭਰ 'ਚ ਕਿਸਾਨੀ ਬਿੱਲਾਂ ਨੂੰ ਲੈਕੇ ਚਰਚੇ ਹਨ , ਕਿਸਾਨ ਸੰਘਰਸ਼ ਕਰਦਾ ਦਿੱਲੀ ਦੀਆਂ ਸੜਕਾਂ 'ਤੇ ਹੈ , ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਜਿਥੇ ਕਿਸਾਨ ਗੱਲ ਬਾਤ ਕਰਨ ਚਾਹ ਰਹੇ ਹਨ , ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਆਪਣੇ ਤਰੀਕੇ ਨਾਲ ਸਮਝਾਉਣ ਦੀ ਗੱਲ ਆਖੀ ਜਾ ਰਹੀ ਹੈ। ਜੀ ਹਾਂ ਪ੍ਰਧਾਨਮੰਤਰੀ ਮੋਦੀ ਵੱਲੋਂ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਕਿਸਾਨ ਅੰਦੋਲਨ ਬਾਰੇ ਗੱਲ ਕੀਤੀ। ਇਸ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੇ ਖੇਤੀ ਕਾਨੂੰਨਾਂ 'ਤੇ ਗੱਲ ਕਰਦੇ ਹੋਏ ਇਸ ਦੇ ਫਾਇਦੇ ਗਿਣਵਾਏ। ਉਨ੍ਹਾਂ ਕਿਹਾ ਕਿ ਇਹਨਾਂ ਬਿੱਲਾਂ ਨਾਲ ਕਿਸਾਨਾਂ ਦੀ ਪਰੇਸ਼ਾਨੀ ਦੂਰ ਹੋਵੇਗੀ। pm modi appeal to farmers ਕਾਫੀ ਸਲਾਹ-ਮਸ਼ਵਰੇ ਤੋਂ ਬਾਅਦ ਭਾਰਤੀ ਸੰਸਦ ਨੇ ਖੇਤੀ ਕਾਨੂੰਨਾਂ ਨੂੰ ਠੋਸ ਰੂਪ ਦਿੱਤਾ। ਸਾਲਾਂ ਤੋਂ ਕਿਸਾਨਾਂ ਦੀ ਜੋ ਮੰਗ ਸੀ, ਜਿਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਕਿਸੇ ਨਾ ਕਿਸੇ ਸਮੇਂ ਵਿਚ ਹਰ ਸਿਆਸੀ ਦਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ, ਉਹ ਮੰਗਾਂ ਪੂਰੀਆਂ ਹੋਈਆਂ ਹਨ। ਨਵੇਂ ਖੇਤੀ ਕਾਨੂੰਨਾਂ 'ਚ ਕਿਸਾਨਾਂ ਦੀ ਆਮਦਨ ਨੂੰ ਵੱਡੇ ਪੱਧਰ 'ਤੇ ਵਧਾਉਣ ਦੀ ਸਮਰੱਥਾ ਹੈ। ਖੇਤੀ ਕਾਨੂੰਨਾਂ ਤੋਂ ਕਿਸਾਨਾਂ ਲਈ ਨਵੇਂ ਰਾਹ ਖੁੱਲ੍ਹੇ। ਖੇਤੀ ਸੁਧਾਰ ਨੂੰ ਨਵਾਂ ਰੂਪ ਦਿੱਤਾ ਗਿਆ। ਨਵੇਂ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਕਈ ਅਧਿਕਾਰ ਮਿਲੇ ਹਨ। ਫ਼ਸਲ ਵੇਚਣ ਦੇ 3 ਦਿਨ ਬਾਅਦ ਉਸ ਦਾ ਭੁਗਤਾਨ ਹੋਵੇਗਾ। ਭੁਗਤਾਨ ਨਾ ਮਿਲਣ 'ਤੇ ਕਿਸਾਨ ਸ਼ਿਕਾਇਤ ਕਰ ਸਕਦੇ ਹਨ। ਨਵੇਂ ਖੇਤੀ ਕਾਨੂੰਨਾਂ ਤੋਂ ਨਵੇਂ ਅਧਿਕਾਰ ਮਿਲੇ ਹਨ। ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਫਾਇਦਾ ਹੋਇਆ।

ਕਿਸਾਨ ਜਿਤੇਂਦਰ ਭੋਈਜੀ ਦੀ ਦਿੱਤੀ ਉਦਾਹਰਣ

ਭਾਰਤ 'ਚ ਖੇਤੀ ਅਤੇ ਉਸ ਨਾਲ ਜੁੜੀਆਂ ਚੀਜ਼ਾਂ ਨਾਲ ਨਵੇਂ ਰਾਹ ਜੁੜ ਰਹੇ ਹਨ। ਬੀਤੇ ਦਿਨੀਂ ਹੋਏ ਖੇਤੀ ਸੁਧਾਰਾਂ ਨੇ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਵੀ ਖੋਲ੍ਹੇ। ਇਨ੍ਹਾਂ ਸੁਧਾਨਾਂ ਨੇ ਨਾ ਸਿਰਫ ਕਿਸਾਨਾਂ ਦੇ ਕਈ ਬੰਧਨ ਖਤਮ ਹੋਏ ਸਗੋਂ ਉਨ੍ਹਾਂ ਨੂੰ ਨਵੇਂ ਅਧਿਕਾਰ ਅਤੇ ਨਵੇਂ ਮੌਕੇ ਵੀ ਮਿਲੇ ਹਨ।ਇਸ ਮੌਕੇ ਉਹਨਾਂ ਮਹਾਰਾਸ਼ਟਰ ਦੇ ਇੱਕ ਕਿਸਾਨ ਜਿਤੇਂਦਰ ਭੋਈਜੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਉਸਨੇ ਨਵੇਂ ਕਾਨੂੰਨ ਦਾ ਫਾਇਦਾ ਉਠਾਇਆ ਅਤੇ ਆਪਣੇ ਬਕਾਏ ਵਸੂਲ ਕੀਤੇ। Punjab farmers thanks PTC News for Dilli Chalo agitation coverage: Media is also known as the ਪੀਐਮ ਨੇ ਕਿਹਾ, ‘ਕਾਨੂੰਨ ਵਿਚ ਇਕ ਹੋਰ ਵੱਡੀ ਗੱਲ ਹੈ, ਇਸ ਕਾਨੂੰਨ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਖੇਤਰ ਦੇ ਐਸਡੀਐਮ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਕਿਸਾਨੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਏਗਾ। ਜਦੋਂ ਇਸ ਤਰ੍ਹਾਂ ਦੇ ਕਾਨੂੰਨ ਦੀ ਤਾਕਤ ਸਾਡੇ ਕਿਸਾਨ ਭਰਾ ਕੋਲ ਹੋਵੇਗੀ ਤਾਂ ਉਸਦੀ ਸਮੱਸਿਆ ਦਾ ਹੱਲ ਕਰਨਾ ਪਵੇਗਾ , ਉਸਨੇ ਸ਼ਿਕਾਇਤ ਕੀਤੀ ਅਤੇ ਕੁਝ ਦਿਨਾਂ ਦੇ ਅੰਦਰ ਉਸਦਾ ਬਕਾਇਆ ਅਦਾ ਕਰ ਦਿੱਤਾ ਗਿਆ|Mann Ki Baat PM Narendra Modi committed to farmer welfare | India News – India TV ਖੈਰ ਹੁਣ ਇਹ ਤਾਂ ਹੋ ਗਈ ਪ੍ਰਧਾਨ ਮੰਤਰੀ ਦੇ ਮੰਨ ਕੀ ਬਾਤ, ਪਰ ਮੋਦੀ ਜੀ ਕਿਸਾਨਾਂ ਦੇ ਮੰਨ ਕੀ ਬਾਤ ਕਦ ਸੁਣਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Top News view more...

Latest News view more...