ਮੰਗਲ ਗ੍ਰਹਿ ਦੀ ਮਿੱਟੀ ਧਰਤੀ ਉੱਤੇ ਲਿਆਵੇਗੀ NASA, ਖਰਚ ਕਰੇਗੀ 9 ਅਰਬ ਡਾਲਰ
ਵਾਸ਼ਿੰਗਟਨ: ਅਮਰੀਕੀ ਸਪੇਸ ਏਜੰਸੀ NASA ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਨੂੰ ਧਰਤੀ ਉੱਤੇ ਲਿਆਉਣ ਜਾ ਰਹੀ ਹੈ। ਦਰਅਸਲ NASA ਮੰਗਲ ਗ੍ਰਹਿ ਤੋਂ ਇਕੱਠੀ ਕੀਤੀ ਗਈ ਗਈ ਧੂੜ ਅਤੇ ਮਿੱਟੀ ਨੂੰ ਧਰਤੀ ਲਿਆਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ ਦਾ ਹੁਣ ਤੱਕ ਸਭ ਤੋਂ ਮਹਿੰਗਾ ਪਦਾਰਥ ਹੋਵੇਗਾ। ਇਸ ਮਿੱਟੀ ਨੂੰ ਧਰਤੀ ਉੱਤੇ ਲਿਆਉਣ ਦੇ ਬਾਅਦ ਇਸਦੇ ਜਰਿਏ ਕਈ ਰਿਸਰਚਾਂ ਕੀਤੀਆਂ ਜਾਣਗੀਆਂ।
ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ
NASA ਤਿੰਨ ਮਿਸ਼ਨਾਂ ਦੇ ਦੌਰਾਨ ਮੰਗਲ ਗ੍ਰਹਿ ਤੋਂ 2 ਪੌਂਡ (ਕਰੀਬ ਇੱਕ ਕਿੱਲੋਗ੍ਰਾਮ) ਮਿੱਟੀ ਲਿਆਵੇਗੀ। NASA ਮੰਗਲ ਗ੍ਰਹਿ ਉੱਤੇ ਪ੍ਰਾਚੀਨ ਜੀਵਨ ਦੇ ਨਿਸ਼ਾਨ ਦੀ ਜਾਂਚ ਕਰਨ ਲਈ ਇਸ ਮਿੱਟੀ ਨੂੰ ਧਰਤੀ ਉੱਤੇ ਲਿਆਵੇਗੀ।
ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ
ਤਿੰਨ ਮਿਸ਼ਨਾਂ ਲਈ ਹੋਵੇਗਾ ਭਾਰੀ ਖਰਚਾ
NASA ਦੇ ਤਿੰਨਾਂ ਮਿਸ਼ਨਾਂ ਉੱਤੇ ਕੁੱਲ ਮਿਲਾ ਕੇ 9 ਬਿਲੀਅਨ ਅਮਰੀਕੀ ਡਾਲਰ ਖਰਚ ਹੋਵੇਗਾ। ਇਸ ਗੱਲ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਮੰਗਲ ਗ੍ਰਹਿ ਤੋਂ ਦੋ ਪੌਂਡ ਮਿੱਟੀ ਲਿਆਉਣ ਲਈ ਦੋ ਪੌਂਡ ਸੋਨੇ ਦੀ ਕੀਮਤ ਦਾ ਲੱਗਭੱਗ ਦੋ ਲੱਖ ਗੁਣਾ ਜ਼ਿਆਦਾ ਪੈਸਾ ਖਰਚ ਹੋਵੇਗਾ। ਇਹ ਮਿੱਟੀ ਜੇਕਰ ਧਰਤੀ ਉੱਤੇ ਆਉਂਦੀ ਹੈ ਤਾਂ ਵਿਗਿਆਨੀਆਂ ਲਈ ਵੱਡੀ ਉਪਲੱਬਧੀ ਹੋਵੇਗੀ ਕਿਉਂਕਿ ਹੁਣ ਤੱਕ ਮੰਗਲ ਗ੍ਰਹਿ ਉੱਤੇ ਮੌਜੂਦ ਰੋਵਰ ਦੇ ਜ਼ਰੀਏ ਸਤ੍ਹਾ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ।
ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ
NASA ਮੁਤਾਬਕ ਸਤ੍ਹਾ ਦੇ ਨਮੂਨਿਆਂ ਨੂੰ ਇਕੱਠਾ ਕਰਨ ਦਾ ਕੰਮ 2023 ਤੱਕ ਪੂਰਾ ਹੋ ਜਾਵੇਗਾ। ਪਰ ਇਸ ਨੂੰ ਧਰਤੀ ਉੱਤੇ ਵਾਪਸ ਲਿਆਉਣ ਵਿਚ ਕਰੀਬ ਇੱਕ ਦਹਾਕੇ ਦਾ ਸਮਾਂ ਲੱਗ ਸਕਦਾ ਹੈ।
-PTC News