ਲਾਕਡਾਊਨ ਵਿਚਕਾਰ ਹਾਰਦਿਕ ਪਾਂਡਿਆ ਨੇ ਸੁਣਾਈ ਖੁਸ਼ਖਬਰੀ, ਘਰ ਆਉਣ ਵਾਲਾ ਹੈ ਨੰਨਾ ਮਹਿਮਾਨ

Natasa Stankovic and Hardik Pandya expecting their first child
ਲਾਕਡਾਊਨ ਵਿਚਕਾਰ ਹਾਰਦਿਕ ਪਾਂਡਿਆ ਨੇ ਸੁਣਾਈ ਖੁਸ਼ਖਬਰੀ, ਘਰ ਆਉਣ ਵਾਲਾ ਹੈ ਨੰਨਾ ਮਹਿਮਾਨ  

ਲਾਕਡਾਊਨ ਵਿਚਕਾਰ ਹਾਰਦਿਕ ਪਾਂਡਿਆ ਨੇ ਸੁਣਾਈ ਖੁਸ਼ਖਬਰੀ, ਘਰ ਆਉਣ ਵਾਲਾ ਹੈ ਨੰਨਾ ਮਹਿਮਾਨ:ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨਾਲ ਨਵੇਂ ਸਾਲ ‘ਤੇ ਮੰਗਣੀ ਕੀਤੀ ਸੀ। ਹੁਣ ਹਾਰਦਿਕ ਨੇ ਇੰਸਟਾਗ੍ਰਾਮ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਰਦਿਕ ਤੇ ਨਤਾਸ਼ਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨਾਂ ਦੇ ਘਰ ਜਲਦੀ ਹੀ ਇਕ ਨਵਾਂ ਮਹਿਮਾਨ ਆਉਣ ਵਾਲਾ ਹੈ।

ਹੁਣ ਹਾਰਦਿਕ ਨੇ ਇੰਸਟਾਗ੍ਰਾਮ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਅਤੇ ਆਪਣੇ ਪ੍ਰਸੰਸਕਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਮੰਗੇਤਰ ਨਤਾਸ਼ਾ ਗਰਭਵਤੀ ਹੈ ਅਤੇ ਉਹ ਛੇਤੀ ਹੀ ਪਿਤਾ ਬਣਨ ਵਾਲੇ ਹਨ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, “ਨਤਾਸ਼ਾ ਅਤੇ ਮੈਂ ਇਕੱਠੇ ਲੰਮਾ ਸਫ਼ਰ ਤੈਅ ਕੀਤਾ ਹੈ। ਅਸੀਂ ਬਹੁਤ ਛੇਤੀ ਆਪਣੀ ਜ਼ਿੰਦਗੀ ਵਿੱਚ ਨਵੇਂ ਮਹਿਮਾਨ ਦਾ ਸਵਾਗਤ ਕਰਨ ਲਈ ਉਤਸ਼ਾਹਤ ਹਾਂ।

ਉਨਾਂ ਨੇ ਇੱਕ ਰਵਾਇਤੀ ਸਮਾਰੋਹ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਜਿੱਥੇ ਦੋਵਾਂ ਨੇ ਗਲ ‘ਚ ਹਾਰ ਪਾਇਆ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਹੈਰਾਨ ਹਨ ਕਿ ਕੀ ਇਸ ਜੋੜੇ ਨੇ ਲੌਕਡਾਊਨ ਦੌਰਾਨ ਵਿਆਹ ਕਰਵਾ ਲਿਆ ਹੈ। ਦੋਵਾਂ ਦੀ ਮੰਗਣੀ ਜਨਵਰੀ ‘ਚ ਹੋਈ ਸੀ।

ਦੱਸ ਦੇਈਏ ਕਿ ਨਤਾਸ਼ਾ ਅਤੇ ਹਾਰਦਿਕ ਨੇ 31 ਦਸੰਬਰ 2019 ਨੂੰ ਇਕ-ਦੂਜੇ ਨੂੰ ਕਾਫੀ ਸਮੇਂ ਤਕ ਡੇਟ ਕਰਨ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਸੀ ਅਤੇ ਅਗਲੇ ਹੀ ਦਿਨ ਦੋਵਾਂ ਨੇ 1 ਜਨਵਰੀ 2020 ਨੂੰ ਮੰਗਣੀ ਕਰ ਲਈ ਸੀ। ਹਾਰਦਿਕ ਨੇ ਫ਼ਿਲਮੀ ਅੰਦਾਜ਼ ‘ਚ ਨਤਾਸ਼ਾ ਨੂੰ ਦੁਬਈ ਲਿਜਾ ਕੇ ਪ੍ਰਪੋਜ਼ ਕੀਤਾ ਸੀ। ਨਤਾਸ਼ਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ।
-PTCNews