ਮੁੱਖ ਖਬਰਾਂ

ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ

By Shanker Badra -- July 10, 2019 3:07 pm -- Updated:Feb 15, 2021

ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ:ਗੁਰਦਾਸਪੁਰ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ।ਇਸ ਦੌਰਾਨ ਡੈੱਨਮਾਰਕ ਦੀ ਗੋਰੀ ਨੇ ਇੱਕ ਅਜਿਹਾ ਕਦਮ ਚੁੱਕਿਆ ਹੈ ,ਜਿਸ ਦੀ ਚਾਰੇ ਪਾਸੇ ਬਹੁਤ ਪ੍ਰਸੰਸਾ ਹੋ ਰਹੀ ਹੈ।

Natasha living in Denmark lovers release drugs Reached Gurdaspur ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ

ਦਰਅਸਲ 'ਚ ਡੈੱਨਮਾਰਕ ਦੀ ਰਹਿਣ ਵਾਲੀ ਨਤਾਸ਼ਾ ਨੂੰ ਇੰਟਰਨੈੱਟ 'ਤੇ ਗੁਰਦਾਸਪੁਰ ਦੇ ਇੱਕ ਨਸ਼ਾ ਪੀੜਤ ਮੁੰਡੇ ਨਾਲ ਪਿਆਰ ਹੋ ਗਿਆ। ਉਨ੍ਹਾਂ ਦਾ ਪਿਆਰ ਇਨ੍ਹਾਂ ਗੂੜਾ ਹੋ ਗਿਆ ਕਿ ਗੋਰੀ ਆਪਣੇ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੰਜਾਬ ਪਹੁੰਚੀ। ਡੈੱਨਮਾਰਕ ਦੀ ਨਤਾਸ਼ਾ ਨੇ ਸੱਚੇ ਪਿਆਰ ਦੀ ਮਿਸਾਲ ਪੈਦਾ ਕਰਦੇ ਹੋਏ ਪੰਜਾਬ ਆ ਕੇ ਨਸ਼ੇੜੀ ਮੁੰਡੇ ਨਾਲ ਉਸਨੇ ਵਿਆਹ ਕਰਵਾਇਆ ਅਤੇ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣ ਲਈ ਉਸਨੂੰ ਗੁਰਦਾਸਪੁਰ ਦੇ ਇਕ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰਵਾਇਆ ,ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।

Natasha living in Denmark lovers release drugs Reached Gurdaspur ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ

ਇਸ ਦੌਰਾਨ ਡੈੱਨਮਾਰਕ ਤੋਂ ਆਈ ਨੈਟਲੀ ਉਰਫ਼ ਨਤਾਸ਼ਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਨੇਕ ਦਿਲ ਤੇ ਇਮਾਨਦਾਰ ਹੁੰਦੇ ਹਨ ਅਤੇ ਇੰਟਰਨੈੱਟ ਜ਼ਰੀਏ ਉਸਦੀ ਦੋਸਤੀ ਗੁਰਦਾਸਪੁਰ ਦੇ ਪਿੰਡ ਸੰਦਲ ਦੇ ਨੌਜਵਾਨ ਮਲਕੀਤ ਸਿੰਘ ਨਾਲ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਦੋਸਤੀ ਅੱਗੇ ਵਧਦੀ ਤਾਂ ਮਲਕੀਤ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਉਸ ਨੇ ਚੈਟਿੰਗ ਦੌਰਾਨ ਸਾਫ਼ ਕਰ ਦਿੱਤਾ ਕਿ ਉਸ ਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ। ਜਿਸ ਤੋਂ ਬਾਅਦ ਨਤਾਸ਼ਾ ਉਸ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਕਿ ਉਸ ਨੇ ਉਸ ਨੂੰ ਝੂਠ ਬੋਲਣ ਦੀ ਥਾਂ ਉਸ ਨੂੰ ਬਿਲਕੁਲ ਸੱਚ ਦੱਸਿਆ ਹੈ।

 Natasha living in Denmark lovers release drugs Reached Gurdaspur ਪਿਆਰ ਨੇ ਤੋੜੀਆਂ ਸਰਹੱਦਾਂ , ਡੈੱਨਮਾਰਕ ਦੀ ਗੋਰੀ ਪ੍ਰੇਮੀ ਦਾ ਨਸ਼ਾ ਛਡਵਾਉਣ ਲਈ ਪੁੱਜੀ ਗੁਰਦਾਸਪੁਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ

ਇਸ ਮਗਰੋਂ ਨਤਾਸ਼ਾ ਨੇ ਫ਼ੈਸਲਾ ਕੀਤਾ ਕਿ ਉਹ ਉਸਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣ ਲਈ ਪੰਜਾਬ ਜਾਏਗੀ ਅਤੇ ਉਸਨੇ ਪੰਜਾਬ ਆ ਕੇ ਮਲਕੀਤ ਨੂੰ ਇਲਾਜ ਲਈ ਸਾਈਬੇਰੀ ਲੈ ਗਈ ਪਰ ਕੁੱਝ ਫ਼ਰਕ ਨਾਂ ਪੈਣ ਕਾਰਨ ਉਹ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਆ ਗਏ ਅਤੇ ਇੱਥੇ ਆ ਕੇ ਉਸਨੇ ਮਲਕੀਤ ਸਿੰਘ ਨਾਲ ਵਿਆਹ ਕਰਵਾ ਲਿਆ ਅਤੇ ਉਸਨੂੰ ਇਲਾਜ਼ ਲਈ ਗੁਰਦਾਸਪੁਰ ਦੇ ਇਕ ਛੁਡਾਓ ਕੇਂਦਰ ਵਿੱਚ ਭਰਤੀ ਕਰਵਾ ਦਿੱਤਾ, ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ ਅਤੇ ਉਹ ਦੋਵੇਂ ਕਾਫੀ ਖੁਸ਼ ਹਨ ਅਤੇ ਨੈਟਲੀ ਉਰਫ ਨਤਾਸ਼ਾ ਉਸਨੂੰ ਆਪਣੇ ਨਾਲ ਵਿਦੇਸ਼ ਲੈ ਕੇ ਜਾ ਰਹੀ ਹੈ।
-PTCNews

  • Share