Operation Sindoor Day 2 : ਚੰਡੀਗੜ੍ਹ ’ਚ ਵਿਸਫੋਟਕ ਸਮੱਗਰੀ ਨਾਲ ਦੋ ਵਿਅਕਤੀ ਗ੍ਰਿਫਤਾਰ , ਤਿੰਨ ਦਿਨਾਂ ਦੇ ਲਈ ਪੰਜਾਬ ’ਚ ਵਿਦਿਅਕ ਅਦਾਰੇ ਬੰਦ
ਚੰਡੀਗੜ੍ਹ ਸੈਕਟਰ 39 ਤੋ ਦੋ ਵਿਅਕਤੀ ਗ੍ਰਿਫਤਾਰ , ਦੋਨਾਂ ਕੋਲੋ ਧਮਾਕੇ ਵਾਲੀ ਸਮੱਗਰੀ ਬਰਾਮਦ
ਕ੍ਰਾਈਮ ਬ੍ਰਾਂਚ ਦੀ ਟੀਮ ਵਲੋ ਕੀਤੀ ਗਈ ਗਿਰਫਤਾਰੀ
ਆਪਣੇ ਟਾਰਗੇਟ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਆਏ ਸੀ ਵਿਅਕਤੀ
ਜਲਦੀ ਚੰਡੀਗੜ੍ਹ ਪੁਲਿਸ ਵਲੋ ਦਿੱਤੀ ਜਾਏਗੀ ਪੂਰੀ ਜਾਣਕਾਰੀ
ਪੰਜਾਬ ਦੇ ਸਰਕਾਰੀ ਪ੍ਰਾਈਵੇਟ ਏਡਿਡ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਅਗਲੇ ਤਿੰਨ ਦਿਨ ਲਈ ਬੰਦ ਕਰਨ ਦੇ ਨਿਰਦੇਸ਼ ਜਾਰੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦੱਸਣ ਅਨੁਸਾਰ ਜ਼ਿਲ੍ਹੇ ਵਿੱਚ ਫਿਲਹਾਲ ਭਾਵੇਂ ਕੋਈ ਖਤਰਾ ਨਹੀਂ ਹੈ ਪਰ ਅਗਾਊ ਸੁਰੱਖਿਆ ਪ੍ਰਬੰਧਾਂ ਦੀ ਲੜੀ ਤਹਿਤ ਇਹ ਬਲੈਕ ਆਊਟ ਕੀਤਾ ਜਾ ਰਿਹਾ ਹੈ। ਜੇਕਰ ਇਸ ਵਿੱਚ ਵਾਧਾ ਕੀਤਾ ਗਿਆ ਤਾਂ ਉਸ ਸਬੰਧੀ ਵੀ ਦੁਬਾਰਾ ਸੂਚਿਤ ਕੀਤਾ ਜਾਵੇਗਾ। ਸਭ ਨੂੰ ਅਪੀਲ ਹੈ ਕਿ ਹਰ ਪ੍ਰਕਾਰ ਦੀ ਲਾਈਟ ਇਸ ਸਮੇਂ ਦੌਰਾਨ ਬੰਦ ਰੱਖੋ।
ਭਾਖੜਾ ਡੈਮ ਤੇ ਨੰਗਲ ਡੈਮ ਦੀ ਸੁਰੱਖਿਆ ਕਰਕੇ ਲਿਆ ਗਿਆ ਫੈਸਲਾ
ਸੂਤਰ- ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਮਲੇ ਬਾਰੇ ਸੂਚਿਤ ਕੀਤਾ ਹੈ, ਪ੍ਰਧਾਨ ਮੰਤਰੀ ਲਗਾਤਾਰ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਨ।
ਚੰਡੀਗੜ੍ਹ ਅਤੇ ਮੁਹਾਲੀ ’ਚ ਬਲੈਕ ਆਊਟ
ਲਾਈਟ ਪੂਰੀ ਤਰ੍ਹਾਂ ਹੋਈ ਬੰਦ
ਜੰਮੂ ਹਵਾਈ ਪੱਟੀ 'ਤੇ ਰਾਕੇਟ ਦਾਗਿਆ ਗਿਆ ਹੈ, ਭਾਰਤ ਅਤੇ ਪਾਕਿਸਤਾਨ ਹੁਣ ਜੰਗ ਦੇ ਕੰਢੇ 'ਤੇ ਖੜ੍ਹੇ ਹਨ। ਸਾਂਬਾ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਗੋਲਾਬਾਰੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ, ਜੰਮੂ ਦੇ ਆਰਐਸ ਪੁਰਾ ਇਲਾਕੇ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ, ਇੱਥੇ ਸਾਇਰਨ ਵੱਜ ਰਹੇ ਹਨ। ਜੰਮੂ ਸ਼ਹਿਰ ਵਿੱਚ ਮੋਬਾਈਲ ਨੈੱਟਵਰਕ ਕੰਮ ਨਹੀਂ ਕਰ ਰਹੇ ਹਨ। ਸਤਵਾਰੀ ਕੈਂਪ 'ਤੇ ਹਮਲੇ ਦੀ ਖ਼ਬਰ ਹੈ। ਦੂਜੇ ਪਾਸੇ, ਕੁਪਵਾੜਾ ਵਿੱਚ ਵੀ ਭਾਰੀ ਗੋਲਾਬਾਰੀ ਹੋਈ ਹੈ।
ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ PM ਮੋਦੀ ਨੂੰ ਮਿਲੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਦੋਵਾਂ ਦੀ ਹੋਈ ਮੁਲਾਕਾਤ
'ਆਪ੍ਰੇਸ਼ਨ ਸਿੰਦੂਰ' ਤੋਂ ਬੁਖਲਾਇਆ ਪਾਕਿਸਤਾਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਪਾਕਿਸਤਾਨ ਨੇ ਬੀਤੀ ਰਾਤ ਪਠਾਨਕੋਟ ਸਮੇਤ 15 ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਭਾਰਤ ਦੇ ਏਅਰ ਡਿਫੈਂਸ ਸਿਸਟਮ S-400 ਨੇ ਪਾਕਿਸਤਾਨੀ ਮਿਜ਼ਾਈਲਾਂ ਨੂੰ ਅਸਮਾਨ 'ਚ ਹੀ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਲਾਹੌਰ ਵਿੱਚ ਡਰੋਨ ਰਾਹੀਂ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਏਅਰ ਡਿਫੈਂਸ ਦੇ HQ-9 ਏਅਰ ਡਿਫੈਂਸ ਮਿਜ਼ਾਈਲ ਲਾਂਚਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਅੰਮ੍ਰਿਤਸਰ ਦੇ ਪਿੰਡ ’ਚ ਸਵੇਰੇ ਲੋਕਾਂ ਨੂੰ ਮਿਸਾਇਲ ਨੂਮਾ ਚੀਜ਼ ਮਿਲੀ ਹੈ। ਮੌਕੇ ’ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਾਂਚ ਜਾਰੀ ਹੈ।
ਪੁੰਛ ਵਿਖੇ ਗੁਰੂ ਘਰ ਤੇ ਹੋਏ ਹਮਲੇ ਦੇ 2 ਜ਼ਖਮੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਕਰਵਾਏ ਗਏ ਦਾਖਿਲ
ਪਾਕਿਸਤਾਨ ਵਿੱਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ, ਚੰਡੀਗੜ੍ਹ (ਯੂਟੀ) ਦੇ ਸਿਹਤ ਨਿਰਦੇਸ਼ਕ ਨੇ ਇਹ ਹੁਕਮ ਜਾਰੀ ਕੀਤਾ ਹੈ।
ਅੰਮ੍ਰਿਤਸਰ ਚ ਸੁਣਾਈ ਦਿੱਤੀ ਲਗਾਤਾਰ 4 ਤੋ 5 ਧਮਾਕੇ ਪਰ ਹਜੇ ਪ੍ਰਸਾਸ਼ਨਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿਉਕਿ ਇਹੀ ਧਮਕਿਆਂ ਦੀਆਂ ਖਬਰਾਂ ਗੁਰਦਾਸਪੁਰ ਤੱਕ ਦਸੂਹਾ ਤੱਕ ਤੋ ਸੁਣਨ ਨੂੰ ਮਿਲ ਰਹੀਆਂ ਹਨ ਅੰਮ੍ਰਿਤਸਰ ਚ ਇਕ ਵਾਰ ਇਹਨਾ ਧਮਾਕਿਆਂ ਦੀ ਅਵਾਜ਼ਾ ਤੋ ਬਾਅਦ ਪੂਰੀ ਤਰ੍ਹਾਂ ਬਲੈਕ ਆਊਟ ਹੋ ਗਈ ਹੈ
7-8 ਮਈ ਦੀ ਵਿਚਕਾਰਲੀ ਰਾਤ ਨੂੰ, ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫੌਜ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਭਾਰੀ ਗੋਲੀਬਾਰੀ ਕੀਤੀ ਗਈ। ਹਲਕੇ ਹਥਿਆਰਾਂ ਅਤੇ ਤੋਪਖਾਨੇ ਨਾਲ, ਪਾਕਿਸਤਾਨੀ ਫੌਜ ਨੇ ਕੁਪਵਾੜਾ, ਬਾਰਾਮੂਲਾ, ਉੜੀ ਅਤੇ ਅਖਨੂਰ ਸੈਕਟਰਾਂ ਵਿੱਚ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਨੇ ਵੀ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਢੁਕਵਾਂ ਜਵਾਬ ਦਿੱਤਾ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਲਗਾਤਾਰ ਡਰ ਵਿੱਚ ਹੈ ਅਤੇ ਭਾਰਤ ਵੱਲੋਂ ਇੱਕ ਹੋਰ ਹਮਲੇ ਤੋਂ ਡਰਦਾ ਹੈ। ਪਾਕਿਸਤਾਨੀ ਸਰਕਾਰ ਅੱਧੀ ਰਾਤ ਨੂੰ ਜਾਗੀ ਅਤੇ ਹਵਾਈ ਹਮਲੇ ਦੇ ਡਰੋਂ ਦੇਰ ਰਾਤ ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ 'ਤੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨੇ 8 ਤੋਂ 10 ਮਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤੀਆਂ ਹਨ।
ਰਾਜਪੁਰਾ ਵਿੱਚ ਮੌਕ ਡਰਿੱਲ ਦੇ ਤਹਿਤ ਅੱਜ 9 ਵਜੇ ਰਾਜਪੁਰਾ ਵਿੱਚ ਵੀ ਬਲੈਕ ਆਊਟ ਕਰ ਦਿੱਤਾ ਗਿਆ ਤੇ ਲਾਈਟ ਬਿਲਕੁਲ ਬੰਦ ਕਰ ਦਿੱਤੀ ਗਈ ਸੜਕਾਂ ਦੇ ਉੱਪਰ ਕਾਰਾ ਬੱਸਾਂ ਦੀਆਂ ਲਾਈਟਾਂ ਨਜ਼ਰ ਆ ਰਹੀਆਂ ਸਨ।
ਨਾਭਾ ਵਿਖੇ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੀ ਦਿੱਤੀ ਕਾਲ ਤੇ ਲੋਕਾਂ ਨੇ ਪ੍ਰਸ਼ਾਸਨ ਦਾ ਸਾਥ ਦਿੱਤਾ ਲੇਕਿਨ ਸੀਸੀਟੀਵੀ ਕੈਮਰਿਆ ਦੀ ਲਾਈਟ ਅਤੇ ਆਵਾਜਾਈ ਕਾਰਨ ਬਲੈਕ ਆਊਟ ਦੇ ਵਿੱਚ ਅੜਚਨਾ ਨਜ਼ਰ ਆਈਆਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਲੈਕ ਆਊਟ ਦੌਰਾਨ ਆਵਾਜਾਈ ਪੂਰੀ ਤਰਹਾਂ ਬੰਦ ਰੱਖਣੀ ਪਵੇਗੀ
ਤਰਨਤਾਰਨ ਵਿਖੇ ਪਾਕਿਸਤਾਨੀ ਹਮਲੇ ਨੂੰ ਦੇਖਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਬਲੈਕ ਆਊਟ ਨੂੰ ਦੇਖਦਿਆਂ ਮੁਕੰਮਲ ਤੌਰ ਤੇ ਕੀਤਾ ਬਲੈਕ ਆਊਟ
ਅੱਜ ਨੰਗਲ ਸ਼ਹਿਰ ਵਿੱਚ 8 ਵੱਜੇ ਸਾਇਰਨ ਵੱਜਣ ਤੋੰ ਬਾਅਦ ਲੋਕਾਂ ਨੇ ਆਪਣੀਆਂ 10 ਮਿੰਟ ਲਈ ਲਾਈਟਾਂ ਬੰਦ ਕਰ ਦਿੱਤੀਆ ਜਿਸ ਨਾਲ ਸ਼ਹਿਰ ਹਨੇਰੇ ਵਿੱਚ ਡੂਬ ਗਿਆ। ਐਨਐਫਐਲ, ਨੰਗਲ ਡੈਮ, ਪਰਾਇਮੋ ਕੰਪਨੀ ਸਮੇਤ ਸਾਰੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਸੀ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅੱਜ ਦੇਸ਼ ਭਰ ਦੇ ਕੁੱਲ 244 ਸ਼ਹਿਰਾਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਗਈ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮੋਹਾਲੀ 'ਚ 7.30 ਵਜੇ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ। ਇਸ ਦੇ ਇਲਾਵਾ ਹੁਸ਼ਿਆਰਪੁਰ 'ਚ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ
ਇਸ ਦੇ ਮੱਦੇਨਜ਼ਰ, ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼ਾਮ 7.50 ਵਜੇ ਤੋਂ 8.00 ਵਜੇ ਦੇ ਵਿਚਕਾਰ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦੇਣ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ 'ਆਪ੍ਰੇਸ਼ਨ ਅਭਿਆਸ' ਤਹਿਤ ਹੋਣ ਵਾਲੇ ਮੌਕ ਡ੍ਰਿਲ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੋਗਾ ਲੁਧਿਆਣਾ ਹਾਈਵੇ ਦੇ ਕੋਲ ਪਿੰਡ ਤਲਵੰਡੀ ਭੰਗੇਰੀਆ ਕੋਲ ਖੇਤਾਂ ਵਿੱਚ ਮਿਲੀ ਸ਼ੱਕੀ ਵਸਤੂ, ਮੌਕੇ ’ਤੇ ਪੁਲਿਸ ਜਾਂਚ ਵਿੱਚ ਜੁੱਟੀ।
ਕਰਨਲ ਸੋਫੀਆ ਨੇ ਕਿਹਾ, "9 ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕਰ ਦਿੱਤਾ ਗਿਆ। ਪਿਛਲੇ ਤਿੰਨ ਦਹਾਕਿਆਂ ਤੋਂ, ਪਾਕਿਸਤਾਨ ਨੇ ਯੋਜਨਾਬੱਧ ਢੰਗ ਨਾਲ ਇੱਕ ਅੱਤਵਾਦੀ ਢਾਂਚਾ ਬਣਾਇਆ ਹੈ ਜੋ ਅੱਤਵਾਦੀ ਕੈਂਪਾਂ ਅਤੇ ਲਾਂਚਪੈਡਾਂ ਲਈ ਪਨਾਹਗਾਹ ਰਿਹਾ ਹੈ। ਉੱਤਰ ਵਿੱਚ ਸਵਾਈ ਨਾਲਾ ਅਤੇ ਦੱਖਣ ਵਿੱਚ ਬਹਾਵਲਪੁਰ ਵਿੱਚ ਸਥਿਤ ਮਸ਼ਹੂਰ ਸਿਖਲਾਈ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ।"
ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪ੍ਰੈਸ ਬ੍ਰੀਫਿੰਗ ਵਿੱਚ ਹਵਾਈ ਹਮਲੇ ਬਾਰੇ ਜਾਣਕਾਰੀ ਦਿੱਤੀ। ਭਾਰਤੀ ਫੌਜ ਦੀ ਪ੍ਰੈਸ ਬ੍ਰੀਫਿੰਗ ਵਿੱਚ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, "ਆਪ੍ਰੇਸ਼ਨ ਸਿੰਦੂਰ ਮਾਸੂਮ ਸੈਲਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਅੱਤਵਾਦੀ ਢਾਂਚਾ ਬਣਾ ਰਿਹਾ ਹੈ, ਜੋ ਕਿ ਪਾਕਿਸਤਾਨ ਅਤੇ ਪੀਓਕੇ ਦੋਵਾਂ ਵਿੱਚ ਫੈਲਿਆ ਹੋਇਆ ਹੈ।"
25 ਮਿੰਟ ਤੱਕ ਚੱਲਿਆ ਸੀ 'ਅਪ੍ਰੇਸ਼ਨ ਸਿੰਦੂਰ'
ਰਾਤ 1:05 ਤੋਂ 1:30 ਵਜੇ ਦੇ ਵਿਚਕਾਰ ਹੋਇਆ ਹਮਲਾ
POK ਦੇ ਟੇਨਿੰਗ ਖੇਤਰ, ਲਾਂਚਪੈਡ 'ਤੇ ਕੀਤਾ ਗਿਆ ਹਮਲਾ
ਖੁਫ਼ੀਆ ਸੂਚਨਾ ਦੇ ਆਧਾਰ 'ਤੇ ਨਿਸ਼ਾਨਾ ਚੁਣਿਆ ਗਿਆ
9 ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ
ਐਲਓਸੀ ਤੋਂ 30 ਕਿਲੋਮੀਟਰ ਦੂਰ ਟਿਕਾਣਿਆਂ 'ਤੇ ਹਮਲਾ
ਕਰਨਲ ਸੋਫ਼ੀਆ ਕੁਰੈਸ਼ੀ ਨੇ ਦਿੱਤੀ ਜਾਣਕਾਰੀ
1. ਅਰਧ ਸੈਨਿਕ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
2. ਸਰਹੱਦੀ ਇਲਾਕਿਆਂ ਵਿੱਚ ਜਿੱਥੇ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਹੋ ਰਹੀ ਹੈ, ਸਥਾਨਕ ਲੋਕਾਂ ਨੂੰ ਬੰਕਰਾਂ ਵਿੱਚ ਲਿਜਾਇਆ ਜਾ ਰਿਹਾ ਹੈ।
ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਉੱਥੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਤੋਂ ਬਾਅਦ ਗੁਆਂਢੀ ਦੇਸ਼ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਆਪਣਾ ਕੰਮ ਬੰਦ ਕਰ ਦਿੰਦਾ ਹੈ ਤਾਂ ਉਨ੍ਹਾਂ ਦੀ ਫੌਜ ਪਿੱਛੇ ਹਟਣ ਲਈ ਤਿਆਰ ਹੈ।
ਪ੍ਰੈਸ ਬ੍ਰੀਫਿੰਗ ਦੌਰਾਨ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, "ਭਾਰਤ ਨੇ ਸਰਹੱਦ ਪਾਰ ਹਮਲਿਆਂ ਦਾ ਜਵਾਬ ਦੇਣ, ਰੋਕਣ ਅਤੇ ਵਿਰੋਧ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਭਾਰਤ ਦੀ ਕਾਰਵਾਈ ਮਾਪੀ ਗਈ, ਜ਼ਿੰਮੇਵਾਰ ਅਤੇ ਗੈਰ-ਭੜਕਾਅ ਵਾਲੀ ਸੀ। ਇਹ ਪ੍ਰਬੰਧਕਾਂ ਅਤੇ ਵਿੱਤਦਾਤਾਵਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਸੀ। ਭਾਰਤ ਦੀ ਕਾਰਵਾਈ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।"
'ਹਮਲੇ ਦਾ ਮਕਸਦ ਵਿਕਾਸ ਦੀ ਗਤੀ ਰੋਕਣਾ ਸੀ'
'ਫਿਰਕੂ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਹੋਈ'
'ਪਹਿਲਗਾਮ ’ਚ ਪਰਿਵਾਰਾਂ ਦੇ ਸਾਹਮਣੇ ਕਤਲ ਕੀਤੇ'
ਆਪ੍ਰੇਸ਼ਨ ਸਿੰਦੂਰ ਬਾਰੇ ਪ੍ਰੈਸ ਬ੍ਰੀਫਿੰਗ ਤੋਂ ਪਹਿਲਾਂ, ਭਾਰਤ 'ਤੇ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ਦੀਆਂ ਵੀਡੀਓ ਕਲਿੱਪਾਂ ਵੀ ਦਿਖਾਈਆਂ ਗਈਆਂ।
ਭਾਰਤੀ ਫੌਜ ਦੀ ਬ੍ਰੀਫਿੰਗ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਫੌਜੀ ਅਧਿਕਾਰੀ ਸਵੇਰੇ 10.30 ਵਜੇ ਆਪ੍ਰੇਸ਼ਨ ਸਿੰਦੂਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ।
"ਸ਼੍ਰੋਮਣੀ ਅਕਾਲੀ ਦਲ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਆਪਰੇਸ਼ਨ ਸਿੰਦੂਰ ਨੂੰ ਦ੍ਰਿੜ੍ਹਤਾ ਅਤੇ ਸੰਜਮ ਨਾਲ ਚਲਾਉਣ ਲਈ ਸਲਾਮ ਕਰਦਾ ਹੈ। ਅਸੀਂ ਅੱਤਵਾਦ ਖਿਲਾਫ ਫੈਸਲਾਕੁੰਨ ਲੜਾਈ ’ਚ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ। ਜੈ ਹਿੰਦ !"
ਸੁਖਬੀਰ ਸਿੰਘ ਬਾਦਲ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ
ਪਾਕਿਸਤਾਨ 'ਤੇ ਹਵਾਈ ਹਮਲੇ ਤੋਂ ਬਾਅਦ ਪੰਜਾਬ 'ਚ ਅਲਰਟ, ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਅਗਲੇ 72 ਘੰਟਿਆਂ ਲਈ ਬੰਦ
ਕਿਹਾ- ਸਾਨੂੰ ਸੈਨਾ ’ਤੇ ਮਾਣ ਹੈ, ਜੈ ਹਿੰਦ
ਭਾਰਤ-ਪਾਕਿ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੀ ਅਲਰਟ 'ਤੇ, ਅਗਲੇ 72 ਘੰਟਿਆਂ ਲਈ ਸਾਰੇ ਸਕੂਲ ਬੰਦ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਹਵਾਈ ਹਮਲੇ ਤੋਂ ਬਾਅਦ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਵਿੱਚ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ।
#WATCH | Punjab: Sri Guru Ram Dass Jee International Airport in Amritsar shut until further notice
— ANI (@ANI) May 7, 2025
Sirivennela, IPS , ADCP-2, says, " We received information that all flights need to be cancelled and the airport has to be shut. The whole airport is shut...until further… pic.twitter.com/qSE3ZqGmVT
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ। ਇਨ੍ਹਾਂ ਵਿੱਚੋਂ ਚਾਰ ਪਾਕਿਸਤਾਨ ਦੇ ਅੰਦਰ ਹਨ, ਜਦੋਂ ਕਿ ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਨ।
ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਹਵਾਈ ਸੈਨਾ ਦੇ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਸਮੂਹਾਂ, ਲਸ਼ਕਰ-ਏ-ਤੋਇਬਾ ਦੇ ਤਿੰਨ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤ ਦੇ ਪਾਕਿਸਤਾਨ ਦੇ ਉੱਤੇ ਹਮਲੇ ਦੌਰਾਨ ਦੇ ਮਾਹੋਲ ਵਿਚਾਲੇ ਹੁਸ਼ਿਆਰਪੁਰ ਦੇ ਪਿੰਡ ਘਗਵਾਲ ਵਿੱਚ ਆਸਮਾਨ ਤੋਂ ਘਰ ਦੇ ਵਿਹੜੇ ਵਿੱਚ ਡਿੱਗਿਆਂ ਮਸ਼ੀਨਰੀ ਦਾ ਵੱਡਾ ਪੂਰਜਾ,ਇਲਾਕੇ ਵਿੱਚ ਡਰ ਦਾ ਮਾਹੌਲ
ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਕੀਤਾ ਗਿਆ ਬੰਦ
ਭਾਰਤੀ ਫੌਜ ਨੇ ਕਿਹਾ, “6-7 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਜੰਮੂ ਅਤੇ ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ (LoC) ਅਤੇ ਇੰਟਰਨੈਸ਼ਨਲ ਬੋਰਡ ਨਾਲ ਬਿਨਾਂ ਪ੍ਰੋਕੇਸ਼ਨ ਅਤੇ ਬੇਹੱਦ ਸ਼ੇਲਿੰਗ ਅਤੇ ਗੋਲੀਬਾਰੀ ਕੀਤੀ, ਜਿਸ ਨਾਲ 3 ਨਿਰਦੋਸ਼ ਨਾਗਰਿਕਾਂ ਦੀ ਮੌਤ ਹੋ ਗਈ। ਭਾਰਤੀ ਫੌਜ ਇਸਦਾ ਉਚਿਤ ਜਵਾਬ ਦੇ ਰਹੀ ਹੈ।”
ਮਾਰੇ ਗਏ ਨਾਗਰਿਕਾਂ ਦੀ ਪਛਾਣ:
Mohammad Adil, son of Shaheen Noor – Sagra, Mendhar
Saleem Hussain, son of Altaf Hussain – Balakot Tehsil, Mendhar
Ruby Kaur, wife of Shallu Singh – Mohalla Sardaran, Mankote
ਜੰਮੂ ਦੇ ਪੰਜ ਜ਼ਿਲ੍ਹਿਆਂ ਵਿੱਚ ਸਾਰੇ Educational Institutions ਬੰਦ ਕਰ ਦਿੱਤੇ ਗਏ ਹਨ।
ਬੀਐਸਐਫ਼ ਨੂੰ ਇੰਟਰਨੇਸ਼ਨਲ ਬੋਰਡ ਦੇ ਨਾਲ ਉੱਚੇ ਅਲਰਟ 'ਤੇ ਰੱਖਿਆ ਗਿਆ ਹੈ।
ਐਅਰ ਇੰਡੀਆ ਨੇ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਸ੍ਰੀਨਗਰ ਹਵਾਈ ਅੱਡਾ ਆਮ ਨਾਗਰਿਕਾਂ ਲਈ ਬੰਦ
ਭਾਰਤੀ ਫੌਜ ਹਵਾਈ ਹਮਲਿਆਂ ਬਾਰੇ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰੇਗੀ
9 ਦਹਿਸ਼ਤਗਰਦ ਠਿਕਾਣੇ ਤਬਾਹ, 30 ਹਲਾਕ
ਜੈਸ਼ ਤੇ ਲਸ਼ਕਰ ਦੇ ਹੈੱਡਕੁਆਰਟਰ ਨਸ਼ਟ; ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ
Operation Sindoor : ਪਹਿਲਗਾਮ ਵਿਚ ਹੋਏ ਘਾਤਕ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ, ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚਲੇ ਨੌਂ ਦਹਿਸ਼ਤਗਰਦਾਂ ਦੇ ਠਿਕਾਣਿਆਂ ’ਤੇ ਹਵਾਈ ਹਮਲਾ ਕੀਤਾ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਫੌਜ ਨੇ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇੱਕ ਸਾਂਝੇ ਆਪ੍ਰੇਸ਼ਨ ਦੇ ਤਹਿਤ, ਭਾਰਤ ਦੀਆਂ ਤਿੰਨਾਂ ਫੌਜਾਂ ਨੇ ਪਾਕਿਸਤਾਨ ਵਿੱਚ ਸਥਿਤ ਕੁੱਲ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕਰਕੇ ਕਾਰਵਾਈ ਕੀਤੀ ਹੈ। ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਲਗਭਗ 90 ਅੱਤਵਾਦੀ ਮਾਰੇ ਗਏ ਹਨ। ਭਾਰਤ ਨੇ ਇਸ ਕਾਰਵਾਈ ਨੂੰ 'ਸਿੰਧੂਰ ਆਪਰੇਸ਼ਨ' ਕਿਹਾ ਹੈ।
ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਕਾਰਵਾਈ ਵਿੱਚ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਭਾਰਤ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਨੂੰ 'ਕਾਇਰਤਾਪੂਰਨ' ਦੱਸਿਆ ਹੈ।
ਦੱਸ ਦਈਏ ਕਿ ਭਾਰਤ ਵੱਲੋਂ ਇਹ ਹਮਲਾ ਪਹਿਲਗਾਮ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਗਏ ਹਨ। ਇਸ ਅੱਤਵਾਦੀ ਹਮਲੇ ਵਿਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋਈ ਸੀ। ਭਾਰਤੀ ਫੌਜ ਨੇ ਕਿਹਾ, “ਇਹ ਕਦਮ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਭਾਰਤ ਵਚਨਬੱਧ ਹੈ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’
ਇਸ ਕਾਰਵਾਈ ਦੀ ਪੂਰੀ ਰਣਨੀਤੀ ਅਤੇ ਨਿਗਰਾਨੀ ਉੱਚ ਪੱਧਰੀ ਫੌਜੀ ਅਧਿਕਾਰੀਆਂ ਵੱਲੋਂ ਕੀਤੀ ਗਈ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪ੍ਰੈਲ ਨੂੰ ਉੱਚ ਪੱਧਰੀ ਰੱਖਿਆ ਬੈਠਕ ਦੌਰਾਨ ਭਾਰਤੀ ਫੌਜ ਨੂੰ ਕਾਰਵਾਈ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਪੂਰੀ ਛੁਟ ਦਿੱਤੀ ਸੀ। ਮੋਦੀ ਨੇ ਅਤਿਵਾਦ ਖ਼ਿਲਾਫ਼ ਸਖ਼ਤ ਜਵਾਬ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਸੀ।
- PTC NEWS