Sat, Apr 20, 2024
Whatsapp

ਭੁੱਖ ਹੜਤਾਲ ਤੋਂ ਪਹਿਲਾਂ ਕਾਂਗਰਸੀਆਂ ਨੇ ਦਿੱਤਾ ਛੋਲੇ ਭਠੂਰਿਆਂ 'ਤੇ ਜ਼ੋਰ 

Written by  Joshi -- April 09th 2018 02:52 PM -- Updated: April 09th 2018 03:05 PM
ਭੁੱਖ ਹੜਤਾਲ ਤੋਂ ਪਹਿਲਾਂ ਕਾਂਗਰਸੀਆਂ ਨੇ ਦਿੱਤਾ ਛੋਲੇ ਭਠੂਰਿਆਂ 'ਤੇ ਜ਼ੋਰ 

ਭੁੱਖ ਹੜਤਾਲ ਤੋਂ ਪਹਿਲਾਂ ਕਾਂਗਰਸੀਆਂ ਨੇ ਦਿੱਤਾ ਛੋਲੇ ਭਠੂਰਿਆਂ 'ਤੇ ਜ਼ੋਰ 

National Congress politicians eating chole bathure before hunger strike: ਭੁੱਖ ਹੜਤਾਲ ਤੋਂ ਪਹਿਲਾਂ ਕਾਂਗਰਸੀਆਂ ਨੇ ਦਿੱਤਾ ਛੋਲੇ ਭਠੂਰਿਆਂ 'ਤੇ ਜ਼ੋਰ ਅੱਜ ਰਾਜਘਾਟ 'ਤੇ ਅਨਸ਼ਨ ਲਈ ਲੋਕਾਂ ਨੂੰ ਇੱਕਠੇ ਹੋਣ ਦੀ ਅਪੀਲ ਕਰਨ ਵਾਲੇ ਕਾਂਗਰਸੀ ਨੇਤਾਵਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਲੋਕਾਂ ਨੂੰ ਭੁੱਖ ਹੜਤਾਲ 'ਚ ਸਹਿਯੋਗ ਦੇਣ ਲਈ ਆਖਿਆ ਸੀ। ਇਹ ਭੁੱਖ ਹੜਤਾਲ ਜਾਤੀ ਹਿੰਸਾ ਦੇ ਵਿਰੋਧ 'ਚ ਕੀਤੀ ਗਈ ਹੈ, ਜਿਸ ਤਹਿਤ ਰਾਹੁਲ ਗਾਂਧੀ ਸਮੇਤ ਹੋਰ ਵੱਡੇ ਨੇਤਾ ਦਿੱਲੀ ਰਾਜਘਾਟ ਵਿਖੇ ਇਕੱਠੇ ਹੋ ਕੇ ਸਾਮੂਹਿਕ ਉਪਵਾਸ ਭਾਵ ਭੁੱਖ ਹੜਤਾਲ ਕਰ ਰਹੇ ਹਨ। ਪਰ ਹੈਰਾਨੀਜਨਕ ਗੱਲ ਉਦੋਂ ਵਾਪਰੀ ਜਦੋਂ ਮਦਨ ਲਾਲ ਖੁਰਾਨਾ ਦੇ ਪੁੱਤਰ ਹਰੀਸ਼ ਖੁਰਾਨਾ ਵੱਲੋਂ ਟਵਿੱਟਰ ਰਾਹੀਂ ਇੱਕ ਤਸਵੀਰ ਜਨਤਕ ਕੀਤੀ ਗਈ, ਜਿੱਥੇ ਭੁੱਖ ਹੜਤਾਲ ਕਰਨ ਤੋਂ ਪਹਿਲਾਂ ਕਾਂਗਰਸੀ ਨੇਤਾ ਆਪਣੇ ਦਿਨ ਭਰ ਦੀ ਭੁੱਖ ਦਾ ਕੋਟਾ ਪਹਿਲਾਂ ਹੀ ਪੂਰਾ ਕਰਦੇ ਆਏ।

ਇਸ ਤਸਵੀਰ 'ਚ ਹਰੂਨ ਯੁਸੂਫ ਸਮੇਤ ਹੋਰ ਕਈ ਨੇਤਾ ਛੋਲੇ ਭਠੂਰਿਆਂ ਦਾ ਸਵਾਦ ਲੈਂਦੇ ਨਜ਼ਰ ਆ ਰਹੇ ਹਨ। National Congress politicians eating chole bathure before hunger strikeਦੱਸ ਦੇਈਏ ਕਿ ਸਵੇਰੇ ਹੋਈ ਇਸ ਹੜਤਾਲ 'ਚ ਟਾਈਟਲਰ ਅਤੇ ਸੱਜਣ ਕੁਮਾਰ ਵੱਲੋਂ ਮੰਚ 'ਤੇ ਆਉਣ ਨਾਲ ਲੋਕਾਂ 'ਚ ਰੋਹ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਟੇਜ ਤੋਂ ਉਤਰਣ ਲਈ ਕਿਹਾ ਗਿਆ ਸੀ। —PTC News

Top News view more...

Latest News view more...