ਮੁੱਖ ਖਬਰਾਂ

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ

By Shanker Badra -- July 28, 2020 6:07 pm -- Updated:Feb 15, 2021

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ:ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੀ ਨੈਸ਼ਨਲ ਫੁੱਟਬਾਲ ਖਿਡਾਰਣ ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਛਾਣ ਅੰਜਲੀ(15) ਪੁੱਤਰੀ ਰਾਜਿੰਦਰ ਸਿੰਘ ਵਾਸੀ ਜੋਗਾ ਵਜੋਂ ਹੋਈ ਹੈ। ਅੰਜਲੀ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ ਤੇ ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਸੀ।

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ

ਮਿਲੀ ਜਾਣਕਾਰੀ ਅਨੁਸਾਰ ਫੁੱਟਬਾਲ ਖਿਡਾਰਣ ਅੰਜਲੀ ਦੀ ਉਮਰ 15 ਕੁ ਸਾਲ ਸੀ ਤੇ ਕੁੱਝ ਦਿਨ ਪਹਿਲਾਂ ਬਿਮਾਰ ਹੋਣ ਕਾਰਨ ਉਸ ਨੇ ਘਰ ਵਿਚ ਰੱਖੀ ਕੋਈ ਗਲਤ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਹਸਪਤਾਲ ਵਿਚ ਲਿਜਾਇਆ ਗਿਆ।

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ

ਜਿੱਥੇ ਉਹ ਇੱਕ ਹਫ਼ਤਾ ਦਾਖ਼ਲ ਰਹੀ 'ਤੇ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਣ ਕਾਰਨ ਕੱਲ੍ਹ ਉਸ ਦੀ ਮੌਤ ਹੋ ਗਈ ਹੈ। ਅੰਜਲੀ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਲੜਕੀ ਸੀ। ਜਿਸ ਦੇ ਪਿਤਾ ਕੋਲ ਸਿਰਫ਼ ਪੌਣਾ ਕਿੱਲਾ ਜ਼ਮੀਨ ਹੈ ਅਤੇ ਉਹ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਪਰ ਅੰਜਲੀ ਆਪਣੀ ਖੇਡ ਨੂੰ ਬਹੁਤ ਪਿਆਰ ਕਰਦੀ ਸੀ।

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ

ਅੰਜਲੀ ਦੇ ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਅੰਜਲੀ ਨੇ ਮਰਨ ਤੋਂ ਪਹਿਲਾਂ ਆਪਣੀ ਆਖਰੀ ਇੱਛਾ ਜਾਹਿਰ ਕੀਤੀ ਸੀ, ਜਿਸ 'ਚ ਉਸ ਨੇ ਆਪਣੀ ਟੀਮ ਦੀ ਜਰਸੀ ਅਤੇ ਉਸ ਮੈਦਾਨ ਦੀ ਮਿੱਟੀ ਲਿਆਉਣ ਨੂੰ ਕਿਹਾ ਸੀ ,ਜਿਥੇ ਉਹ ਅਭਿਆਸ ਕਰਦੀ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਜਲਸੀ ਪਹਿਨਾਈ ਗਈ ਤਾਂ ਉਸ ਨੇ ਦਮ ਤੋੜ ਦਿੱਤਾ।

ਨੈਸ਼ਨਲ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਦੀ ਮੌਤ, ਮਰਨ ਤੋਂ ਪਹਿਲਾਂ ਚੁੰਮੀ ਖੇਡ ਗਰਾਊਂਡ ਦੀ ਮਿੱਟੀ

ਦੱਸ ਦੇਈਏ ਕਿ ਅੰਜਲੀ ਫੁੱਟਬਾਲ ਵਿਚ ਜ਼ਿਲ੍ਹੇ ਵਿਚੋਂ ਦੋ 'ਤੇ ਸੂਬਾ ਪੱਧਰੀ ਮੁਕਾਬਲੇ ਵਿਚੋਂ ਦੋ ਸੋਨੇ ਦੇ ਤਗਮੇ ਜਿੱਤ ਚੁੱਕੀ ਹੈ ਤੇ ਨੈਸ਼ਨਲ ਅੰਡਰ 14 ਸਾਲ ਦੇ ਵਰਗ ਵਿਚ ਉਹ ਇੱਕ ਵਾਰ ਨੈਸ਼ਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਵੀ ਹਿੱਸਾ ਲੈ ਚੁੱਕੀ ਸੀ। ਨੈਸ਼ਨਲ ਪੱਧਰ ਦੀ ਟੀਮ ਵਿਚ ਉਸਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਅੰਜਲੀ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।
-PTCNews

  • Share