ਮੁੱਖ ਖਬਰਾਂ

ਸਾਵਧਾਨ ! ਹਸਪਤਾਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ,ਨਹੀਂ ਤਾਂ ਮੁੜਨਾ ਪੈ ਸਕਦੈ ਵਾਪਸ

By Shanker Badra -- July 31, 2019 4:07 pm -- Updated:Feb 15, 2021

ਸਾਵਧਾਨ ! ਹਸਪਤਾਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ,ਨਹੀਂ ਤਾਂ ਮੁੜਨਾ ਪੈ ਸਕਦੈ ਵਾਪਸ:ਨਵੀਂ ਦਿੱਲੀ : ਰਾਸ਼ਟਰੀ ਮੈਡੀਕਲ ਕਮਿਸ਼ਨ 2019 ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਦਾ ਵਿਰੋਧ ਕੀਤਾ ਹੈ। ਜਿਸ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲੋਕ ਸਭਾ 'ਚ ਰਾਸ਼ਟਰੀ ਮੈਡੀਕਲ ਕਮਿਸ਼ਨ ਬਿੱਲ-2019 ਦੇ ਵਿਰੋਧ 'ਚ ਅੱਜ ਪੂਰੇ ਦੇਸ਼ 'ਚ ਗੈਰ-ਜ਼ਰੂਰੀ ਸੇਵਾਵਾਂ ਨੂੰ 24 ਘੰਟੇ ਲਈ ਬੰਦ ਕੀਤਾ ਹੈ।

National Medical Commission Bill against Doctors 24-hour strike National Medical Commission Bill against Doctors 24-hour strike

ਇਸ ਦੌਰਾਨ ਓਪੀਡੀ ਸਰਵਿਸ ਬੰਦ ਜਦਕਿ ਐਮਰਜੈਂਸੀ ਕੈਜ਼ੂਲਟੀ ਤੇ ਆਪ੍ਰੇਸ਼ਨ ਸਰਵਿਸ ਜਾਰੀ ਰਹੇਗੀ। ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਆਈਐਮਏ ਨਾਲ 3 ਲੱਖ 50 ਹਜ਼ਾਰ ਡਾਕਟਰ ਰਜਿਸਟਰ ਹਨ।

National Medical Commission Bill against Doctors 24-hour strike
ਸਾਵਧਾਨ ! ਹਸਪਤਾਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ,ਨਹੀਂ ਤਾਂ ਮੁੜਨਾ ਪੈ ਸਕਦੈ ਵਾਪਸ

ਸੋਮਵਾਰ ਨੂੰ ਪਾਸ ਹੋਏ ਬਿੱਲ ਤੋਂ ਬਾਅਦ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਭ੍ਰਿਸ਼ਟਾਚਾਰ ‘ਤੇ ਲਗਾਮ ਲੱਗੇਗੀ। ਇਸ ਬਿੱਲ ਨੂੰ ਲਿਆਉਣ ਦਾ ਸਰਕਾਰ ਦਾ ਮਕਸਦ ਮੈਡੀਕਲ ਸਿੱਖਿਆ ਨੂੰ ਦਰੁਸਤ ਕਰਨਾ ਤੇ ਇਸ ‘ਚ ਪਾਰਦਰਸ਼ਤਾ ਲਿਆਉਣਾ ਹੈ।

National Medical Commission Bill against Doctors 24-hour strike
ਸਾਵਧਾਨ ! ਹਸਪਤਾਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ,ਨਹੀਂ ਤਾਂ ਮੁੜਨਾ ਪੈ ਸਕਦੈ ਵਾਪਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਹੁਣ ਨਹੀਂ ਖੇਡਣਗੇ ਕ੍ਰਿਕਟ ,ਜਾਣੋਂ ਪੂਰਾ ਮਾਮਲਾ

ਜਿੱਥੇ ਸਰਕਾਰ ਇਸ ਬਿੱਲ ਦੀ ਤਾਰੀਫ ਕਰ ਰਹੀ ਹੈ, ਉਧਰ ਦੂਜੇ ਪਾਸੇ ਡਾਕਟਰਾਂ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਪਹਿਲਾ ਕਾਰਨ ਹੈ ਕਿ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਪ੍ਰੈਕਟਿਸ ਲਈ ਉਨ੍ਹਾਂ ਨੂੰ ਟੈਸਟ ਦੇਣਾ ਪਵੇਗਾ, ਜੋ ਸਿਰਫ਼ ਵਿਦੇਸ਼ਾਂ ‘ਚ ਪੜ੍ਹਾਈ ਕਰਨ ਵਾਲਿਆਂ ਲਈ ਹੈ। ਇਸ ਤੋਂ ਬਾਅਦ ਦੂਜੀ ਮੁੱਦਾ ਹੈ ਨਾਨ ਮੈਡੀਕਲ ਸ਼ਖ਼ਸ ਨੂੰ ਲਾਈਸੈਂਸ ਦੇ ਕੇ ਹਰ ਤਰ੍ਹਾਂ ਦੀਆਂ ਦਵਾਈਆਂ ਲਿਖਣ ਤੇ ਇਲਾਜ ਦਾ ਕਾਨੂੰਨੀ ਅਧਿਕਾਰ ਦੇਣਾ।
-PTCNews

  • Share