Thu, Apr 25, 2024
Whatsapp

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ

Written by  Shanker Badra -- September 26th 2019 03:20 PM
ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ

ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ:ਸ੍ਰੀਨਗਰ  : ਜੰਮੂ-ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਹੈ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਕੁਮਾਰ ਡੋਭਾਲ ਕਰੀਬ ਇਕ ਮਹੀਨੇ ਬਾਅਦ ਫਿਰ ਸ੍ਰੀਨਗਰ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਸੁਰੱਖਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਾਨੂੰਨ ਵਿਵਸਥਾ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਹੈ। [caption id="attachment_343921" align="aligncenter" width="300"]National Security Adviser Ajit Doval back in Srinagar to review security situation ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ[/caption] ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਸ੍ਰੀਨਗਰ ਪੁੱਜਣ ਦੇ ਤੁਰੰਤ ਬਾਅਦ ਪੁਲਿਸ, ਕੇਂਦਰੀ ਖ਼ੁਫ਼ੀਆ ਏਜੰਸੀਆਂ ਤੇ ਨੀਮ–ਫ਼ੌਜੀ ਬਲਾਂ ਨਾਲ ਮੀਟਿੰਗ ਕਰ ਕੇ ਕਾਨੂੰਨ ਤੇ ਵਿਵਸਥਾ ਦੀ ਸਾਰੀ ਜਾਣਕਾਰੀ ਲਈ ਹੈ। ਉਹ ਦੋ ਦਿਨ ਕਸ਼ਮੀਰ ਵਾਦੀ ਵਿੱਚ ਰਹਿਣਗੇ ਪਰ ਉਹ ਇਸ ਤੋਂ ਵੱਧ ਸਮਾਂ ਵੀ ਇੱਥੇ ਰਹਿ ਸਕਦੇ ਹਨ। [caption id="attachment_343922" align="aligncenter" width="300"]National Security Adviser Ajit Doval back in Srinagar to review security situation ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ[/caption] ਓਥੇ ਡੋਵਾਲ ਨੇ ਨਾਗਰਿਕ ਪ੍ਰਸ਼ਾਸਨ ਦੇ ਤਿੰਨ ਸੀਨੀਅਰ ਅਧਿਕਾਰੀਆਂ ਨਾਲ ਵੀ ਵੱਖਰੀ ਮੁਲਾਕਾਤ ਕੀਤੀ ਹੈ। ਸ੍ਰੀਨਗਰ ਤੋਂ ਬਾਹਰ ਕਸ਼ਮੀਰ ਅਤੇ ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਡੋਵਾਲ ਦੇ ਦੌਰੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਜੰਮੂ–ਕਸ਼ਮੀਰ ਦੀ ਹਾਲਤ ਉੱਤੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। [caption id="attachment_343924" align="aligncenter" width="300"]National Security Adviser Ajit Doval back in Srinagar to review security situation ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਕਸ਼ਮੀਰ ਪਹੁੰਚੇ ਅਜੀਤ ਡੋਭਾਲ[/caption] ਦੱਸ ਦੇਈਏ ਕਿ ਅਜੀਤ ਡੋਵਾਲ ਪਿਛਲੇ ਦੋ ਮਹੀਨਿਆਂ ਦੌਰਾਨ ਦੋ ਵਾਰ ਕਸ਼ਮੀਰ ਵਾਦੀ ’ਚ ਆ ਚੁੱਕੇ ਹਨ। ਬੀਤੀ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਤੋਂ ਬਾਅਦ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾ ਵਿੱਚ ਵੰਡਿਆ ਗਿਆ ਹੈ। ਜੰਮੂ–ਕਸ਼ਮੀਰ ਤੇ ਲੱਦਾਖ 31 ਅਕਤੂਬਰ ਨੂੰ ਦੋ ਵੱਖੋ-ਵੱਖਰੇ ਕੇਂਦਰ ਸ਼ਾਸਤ ਪਦੇਸ਼ਾਂ ਵਜੋਂ ਹੋਂਦ ਵਿੱਚ ਆ ਜਾਣਗੇ। -PTCNews


Top News view more...

Latest News view more...