Advertisment

ਯੂਕਰੇਨ ਦੀ ਹਮਾਇਤ 'ਚ ਆਇਆ ਨਾਟੋ, ਯੂਐਨ ਮੁਖੀ ਨੇ ਫ਼ੌਜ ਵਾਪਸ ਬੁਲਾਉਣ ਲਈ ਕਿਹਾ

author-image
Ravinder Singh
Updated On
New Update
ਯੂਕਰੇਨ ਦੀ ਹਮਾਇਤ 'ਚ ਆਇਆ ਨਾਟੋ, ਯੂਐਨ ਮੁਖੀ ਨੇ ਫ਼ੌਜ ਵਾਪਸ ਬੁਲਾਉਣ ਲਈ ਕਿਹਾ
Advertisment
ਚੰਡੀਗੜ੍ਹ : ਲੰਬੇ ਵਿਵਾਦ ਤੋਂ ਬਾਅਦ ਰੂਸ ਨੇ ਅੱਜ ਯੂਕਰੇਨ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ। ਇਸ ਵਿਚਕਾਰ ਨਾਟੋ ਨੇ ਯੂਕਰੇਨ ਦੀ ਹਮਾਇਤ ਕੀਤੀ ਅਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੀ ਕੜੀ ਨਿਖੇਧੀ ਕੀਤੀ।
Advertisment
ਯੂਕਰੇਨ ਦੀ ਹਮਾਇਤ ਵਿਚ ਆਇਆ ਨਾਟੋ, ਯੂਐਨ ਮੁਖੀ ਨੇ ਫ਼ੌਜ ਵਾਪਸ ਬੁਲਾਉਣ ਲਈ ਕਿਹਾਨਾਟੋ ਦੇ ਜਨਰਲ ਸਕੱਤਰ ਜੈਨਸ ਸਟੋਲੈਟਨਬੈਰਗ ਨੇ ਕਿਹਾ ਕਿ ਲੋਕਤੰਤਰ ਹਮੇਸ਼ਾ ਤਾਨਾਸ਼ਾਹੀ ਉਤੇ ਹਾਵੀ ਰਹਿੰਦਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਹੀ ਹੋਵੇਗਾ। ਉਨ੍ਹਾਂ ਨੇ ਰੂਸ ਨੂੰ ਕਿਹਾ ਕਿ ਯੂਕਰੇਨ ਵਿਚੋਂ ਆਪਣੀ ਫੌਜ ਨੂੰ ਵਾਪਸ ਲਵੇ ਤੇ ਜਿਹੜੇ ਸ਼ਹਿਰਾਂ ਜਾਂ ਪਿੰਡਾਂ ਉਤੇ ਕਬਜ਼ੇ ਕੀਤੇ ਹਨ, ਉਨ੍ਹਾਂ ਨੂੰ ਮੁੜ ਆਜ਼ਾਦ ਕੀਤਾ ਜਾਵੇ। ਯੂਕਰੇਨ ਦੀ ਹਮਾਇਤ ਵਿਚ ਆਇਆ ਨਾਟੋ, ਯੂਐਨ ਮੁਖੀ ਨੇ ਫ਼ੌਜ ਵਾਪਸ ਬੁਲਾਉਣ ਲਈ ਕਿਹਾਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਰਾਰੇਸ ਨੇ ਰੂਸੀ ਰਾਸ਼ਟਰਪਤੀ ਵਾਲਮੀਦੀਰ ਪੁਤਿਨ ਵੱਲੋਂ ਯੂਕਰੇਨ ਉਤੇ ਫੌਜੀ ਕਾਰਵਾਈ ਦੇ ਐਲਾਨ ਨੂੰ ਆਪਣੇ ਕਾਰਜਕਾਲ ਦਾ ਸਭ ਤੋਂ ਦੁਖਦ ਪਲ ਦੱਸਿਆ ਹੈ। ਉਨ੍ਹਾਂ ਨੇ ਵੀ ਪੁਤਿਨ ਨੂੰ ਫੌਜ ਨੂੰ ਵਾਪਸ ਬੁਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯੁੱਧ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਇਸ ਨਾਲ ਨਾ ਸਿਰਫ਼ ਯੂਕਰੇਨ ਦਾ ਨੁਕਸਾਨ ਹੋਵੇਗਾ ਬਲਕਿ ਪੂਰੇ ਸੰਸਾਰ ਲਈ ਭਿਆਨਕ ਨਤੀਜੇ ਸਾਹਮਣੇ ਆਉਣਗੇ। ਯੂਕਰੇਨ ਦੀ ਹਮਾਇਤ ਵਿਚ ਆਇਆ ਨਾਟੋ, ਯੂਐਨ ਮੁਖੀ ਨੇ ਫ਼ੌਜ ਵਾਪਸ ਬੁਲਾਉਣ ਲਈ ਕਿਹਾਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਇਸ ਜੰਗ ਤੋਂ ਰੋਕਿਆ ਜਾਵੇ ਜਿਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਬਾਕੀ ਦੇਸ਼ਾਂ ਨੂੰ ਇਸ ਵਿਚ ਦਖ਼ਲ ਦੇਣ ਦੀ ਵੀ ਮੰਗ ਕੀਤੀ ਹੈ। publive-image ਇਹ ਵੀ ਪੜ੍ਹੋ : ਯੁੱਧ 'ਚ ਰੂਸ ਤੇ ਯੂਕਰੇਨ ਦੇ ਦਾਅਵਿਆਂ ਅਨੁਸਾਰ 90 ਫ਼ੌਜੀਆਂ ਦੀ ਹੋਈ ਮੌਤ-
punjabinews latestnews un nato russiaukrainewar valmdirputin
Advertisment

Stay updated with the latest news headlines.

Follow us:
Advertisment