Advertisment

PM ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ

author-image
Jashan A
Updated On
New Update
PM ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ
Advertisment
PM ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ,ਨਵੀਂ ਦਿੱਲੀ: ਅੱਜ ਤੋਂ ਸਰਦੀ ਰੁੱਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। ਜਿਸ ਦੌਰਾਨ ਸ਼ਰਧਾਲੂ ਮੰਦਰਾਂ 'ਚ ਜਾ ਕੇ ਪੂਜਾ ਕਰ ਰਹੇ ਹਨ। ਦੇਸ਼ ਭਰ 'ਚ ਮੰਦਰਾਂ 'ਚ ਸ਼ਰਧਾਲੂਆਂ ਦਾ ਹੜ੍ਹ ਆਇਆ ਹੋਇਆ ਹੈ।ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਹੈ ਕਿ ''ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਸ਼ੁੱਭਕਾਮਨਾਵਾਂ। ਦੇਵੀ ਦੁਰਗਾ ਸਾਡੇ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ, ਨਵੀਂ ਖੁਸ਼ੀ ਅਤੇ ਉਤਸ਼ਾਹ ਪ੍ਰਦਾਨ ਕਰੇ।'' ਹੋਰ ਪੜ੍ਹੋ: ਸੁਲਤਾਨਪੁਰ ਲੋਧੀ: ਹੜ੍ਹ ਪੀੜਤਾਂ ਦੇ ਮਾਲ ਡੰਗਰ ਲਈ ਯੂਕੇ ਦੀ ਸੰਗਤ ਨੇ ਭੇਜੀ 500 ਕੁਇੰਟਲ ਫੀਡ (ਤਸਵੀਰਾਂ) https://twitter.com/narendramodi/status/1178127872696827904 ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਨੌ ਦਿਨਾਂ ਤੱਕ ਦੁਰਗਾ ਮਾਤਾ ਦੇ ਰੂਪਾਂ ਦੀ ਪੂਜਾ ਹੋਵੇਗੀ। ਦੇਸ਼ ਭਰ ਦੇ ਮੰਦਰਾਂ 'ਚ ਅੱਜ ਮਾਂ ਸ਼ੇਰਾਵਾਲੀ ਦੇ ਦਰਸ਼ਨ ਕਰਨ ਲਈ ਸਵੇਰੇ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਹੈ। -PTC News-
narendra-modi navaratri navaratri-news national-news
Advertisment

Stay updated with the latest news headlines.

Follow us:
Advertisment