ਮੋਹਾਲੀ ‘ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

Navjot Sidhu Against Poster in Mohali
ਮੋਹਾਲੀ 'ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

ਮੋਹਾਲੀ ‘ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ? :ਮੋਹਾਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਰਹਿੰਦੇ ਹਨ। ਹੁਣ ਇੱਕ ਵਾਰ ਫ਼ਿਰ ਸਿੱਧੂ ਚਰਚਾ ਵਿੱਚ ਆ ਗਏ ਹਨ। ਮੋਹਾਲੀ ਦੇ ਫੇਜ਼ -3 ਵਿਚ ਕਿਸੇ ਨੇ ਸਿੱਧੂ ਖਿਲਾਫ਼ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਹੈ ਕਿ ਹੁਣ ਉਹ ਸਿਆਸਤ ਕਦੋਂ ਛੱਡਣਗੇ ?

Navjot Sidhu Against Poster in Mohali

ਮੋਹਾਲੀ ‘ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣਾਂ ਹਾਰਨ ਤੋਂ ਬਾਅਦ ਲੋਕ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਉਸ ਗੱਲ ‘ਤੇ ਕਾਇਮ ਰਹਿਣ ਲਈ ਕਹਿ ਰਹੇ ਹਨ, ਜਿਸ ‘ਚ ਸਿੱਧੂ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਅਸਤੀਫਾ ਦੇ ਦੇਵਾਂਗਾ ਅਤੇ ਸਿਆਸਤ ਛੱਡ ਦੇਵਾਂਗਾ।

Navjot Sidhu Against Poster in Mohali

ਮੋਹਾਲੀ ‘ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

ਮੋਹਾਲੀ ‘ਚ ਸਿੱਧੂ ਦੇ ਲੱਗੇ ਪੋਸਟਰਾਂ ‘ਤੇ ਲਿਖਿਆ ਹੈ ਕਿ ਤੁਸੀਂ ਕਦੋਂ ਰਾਜਨੀਤੀ ਛੱਡੋਗੇ , ਸਮਾਂ ਆ ਗਿਆ ਹੈ ਤੁਹਾਡੇ ਸ਼ਬਦਾਂ ਨੂੰ ਪਗਾਉਣ ਦਾ ,ਅਸੀਂ ਤੁਹਾਡੇ ਅਸਤੀਫ਼ੇ ਦੀ ਉਡੀਕ ਕਰ ਰਹੇ ਹਾਂ। ਇਹ ਪੋਸਟਰ ਕਿਸ ਵਿਅਕਤੀ ਨੇ ਲਗਾਏ ਹਨ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

Navjot Sidhu Against Poster in Mohali

ਮੋਹਾਲੀ ‘ਚ ਲੱਗੇ ਨਵਜੋਤ ਸਿੱਧੂ ਖਿਲਾਫ਼ ਪੋਸਟਰ , ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੁਧਿਆਣਾ ਵਿਚ ਸਾਈਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਕਈ ਜ਼ਖਮੀ

ਦੱਸ ਦੇਈਏ ਕਿ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਕਾਰਨ ਵੀ ਸਿੱਧੂ ਅਜੇ ਵੀ ਕੈਪਟਨ ਤੋਂ ਨਾਰਾਜ਼ ਹਨ ਅਤੇ ਅਜੇ ਤੱਕ ਉਨ੍ਹਾਂ ਨੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ ਤੇ ਨਾ ਹੀ ਕੈਪਟਨ ਆਪਣੀ ਜ਼ਿੱਦ ਛੱਡਣ ਨੂੰ ਤਿਆਰ ਦਿਖਾਈ ਦੇ ਰਹੇ ਹਨ।ਫਿਲਹਾਲ ਇਨ੍ਹਾਂ ਵਿਵਾਦਾਂ ਦਰਮਿਆਨ ਇਹ ਨਵੇਂ ਪੋਸਟਰ ਸਿੱਧੂ ਦੀਆਂ ਮੁਸ਼ਕਿਲਾਂ ਹੋਰ ਵਧਾ ਸਕਦੇ ਹਨ।
-PTCNews