ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ

Navjot Sidhu Arrived Punjab Bhawan Delhi
ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ

ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ:ਨਵੀਂ ਦਿੱਲੀ : ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ ਲਿਆਉਣ ਮਗਰੋਂ ਨਵਜੋਤ ਸਿੱਧੂ ਅੱਜ ਦਿੱਲੀ ਵਿੱਚ ਦਿਖਾਈ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਅਸਤੀਫੇ ‘ਤੇ ਜਲਦ ਹੀ ਕੋਈ ਫੈਸਲਾ ਲੈ ਸਕਦੇ ਹਨ।

Navjot Sidhu Arrived Punjab Bhawan Delhi
ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ

ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਦਿੱਲੀ ਪਹੁੰਚੇ ਸਨ ,ਜਿਥੇ ਸਿੱਧੂ ਪੰਜਾਬ ਭਵਨ ਦੇ ਕਮਰਾ ਨੰਬਰ -23 ਵਿੱਚ ਰੁਕੇ ਸਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਹਾਈਕਮਾਂਡ ਨਾਲ ਮੁਲਾਕਾਤ ਕਰ ਸਕਦੇ ਹਨ।

Navjot Sidhu Arrived Punjab Bhawan Delhi
ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਟਿਆਲਾ – ਸਰਹਿੰਦ ਰੋਡ ‘ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ

ਜਦੋਂ ਇਸ ਬਾਰੇ ਮੀਡੀਆ ਨੂੰ ਭਿਣਕ ਪਈ ਤਾਂ ਨਵਜੋਤ ਸਿੱਧੂ ਓਥੋਂ ਚੁੱਪ ਚਾਪ ਨਿਕਲ ਗਏ ਅਤੇ ਮੀਡੀਆ ਕੋਲੋਂ ਬੱਚਦੇ ਨਜ਼ਰ ਆਏ ਹਨ। ਦੱਸ ਦੇਈਏ ਕਿ ਸਿੱਧੂ ਦੇ ਅਸਤੀਫੇ ਦੀ ਗੱਲ ਨੂੰ ਲੈ ਕੇ ਕੈਪਟਨ ਅਤੇ ਸਿੱਧੂ ਦਿੱਲੀ ਹਾਈਕਮਾਂਡ ਕੋਲ ਗੇੜੇ ਲਗਾ ਚੁੱਕੇ ਹਨ ਪਰ ਉਨ੍ਹਾਂ ਦੀ ਪਾਰਟੀ ਦੇ ਪ੍ਰਮੁੱਖ ਨੇਤਾ ਨਾਲ ਮੁਲਾਕਾਤ ਨਹੀਂ ਹੋਈ।
-PTCNews