ਇਹ ਕੀ ਕਰ ਬੈਠੇ ਕੈਬਨਿਟ ਮੰਤਰੀ ,ਸਿੱਧੂ ਨੇ ਪਾਕਿਸਤਾਨ ਜਾ ਕੇ ਚਾੜਿਆ ਨਵਾਂ ਚੰਦ

Navjot Sidhu Khalistani Gopal Singh Chawla Pictures Viral

ਇਹ ਕੀ ਕਰ ਬੈਠੇ ਕੈਬਨਿਟ ਮੰਤਰੀ ,ਸਿੱਧੂ ਨੇ ਪਾਕਿਸਤਾਨ ਜਾ ਕੇ ਚਾੜਿਆ ਨਵਾਂ ਚੰਦ:ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਆਏ ਦਿਨ ਨਵੇਂ ਵਿਵਾਦਾਂ ‘ਚ ਫਸ ਜਾਂਦੇ ਹਨ ,ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ।ਇਸ ਵਾਰ ਫ਼ਿਰ ਸਿੱਧੂ ਪਾਕਿਸਤਾਨ ਦੇ ਨੀਂਹ ਪੱਥਰ ਸਮਾਗਮ ‘ਚ ਜਾ ਕੇ ਨਵੇਂ ਵਿਵਾਦਾਂ ‘ਚ ਫਸ ਗਏ ਹਨ।ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ‘ਚ ਰੱਖੇ ਗਏ ਲਾਂਘੇ ਦੇ ਨੀਂਹ ਪੱਥਰ ਸਮਾਗਮ ‘ਚ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਵੀ ਸ਼ਾਮਲ ਸੀ।ਓਥੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਇਕੱਠੇ ਤਸਵੀਰਾਂ ਖਿੱਚਵਾਉਂਦੇ ਨਜ਼ਰ ਆਏ ਹਨ।ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।Navjot Sidhu Khalistani Gopal Singh Chawla Pictures Viralਇਸ ਸਮੇਂ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਵੱਲੋਂ ਫ਼ੇਸਬੁੱਕ ਅਕਾਊਂਟ ਤੋਂ ਇੱਕ ਫ਼ੋਟੋ ਸ਼ੇਅਰ ਕੀਤੀ ਗਈ ਹੈ।ਇਸ ਫ਼ੋਟੋ ‘ਚ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ।ਗੋਪਾਲ ਚਾਵਲਾ ਵੱਲੋਂ ਫ਼ੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤੀ ਫ਼ੋਟੋ ‘ਤੇ ਕਰਦਿਆਂ ਲਿਖਿਆ ਗਿਆ ਸੀ, “ਵਿਦ ਸਿੱਧੂ ਭਾਜੀ ਯਾਨਿ ਸਿੱਧੂ ਭਾਜੀ ਦੇ ਨਾਲ” ।

ਪੰਜਾਬ ਤੋਂ ਗਏ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਖਿੱਚਵਾਉਣ ਦਾ ਮੁੱਦਾ ਹਿੰਦੁਸਤਾਨ ਵਿੱਚ ਭਖਿਆ ਹੋਇਆ ਹੈ।ਜਿਸ ਕਰਕੇ ਸਿੱਧੂ ਨੂੰ ਮੁੜ ਤੋਂ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿੱਧੂ ਦੀ ਨਿਖੇਧੀ ਕੀਤੀ ਹੈ। Navjot Sidhu Khalistani Gopal Singh Chawla Pictures Viralਦੱਸ ਦੇਈਏ ਕਿ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੈ।ਉਸ ਨੂੰ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਵੱਲੋਂ ਆਈਐੱਸਆਈ ਦਾ ਏਜੰਟ ਵੀ ਮੰਨਿਆ ਜਾ ਰਿਹਾ ਹੈ, ਕਿਉਂਕਿ ਉਸ ਨੂੰ ਅੱਤਵਾਦੀ ਹਾਫਿਜ਼ ਸਈਦ ਨਾਲ ਵੀ ਵੇਖਿਆ ਗਿਆ ਸੀ।

-PTCNews