ਮੁੱਖ ਖਬਰਾਂ

ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆ

By Ravinder Singh -- June 09, 2022 6:29 pm

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰੋਡਰੇਜ ਮਾਮਲੇ 'ਚ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਿਵਰ ਦੀ ਸਮੱਸਿਆ ਕਾਰਨ ਇਲਾਜ ਲਈ ਸੋਮਵਾਰ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ। ਨਵਜੋਤ ਸਿੱਧੂ ਦਾ ਇਲਾਜ ਹੈਪੇਟੋਲੋਜੀ ਵਿਭਾਗ, ਪੀ.ਜੀ.ਆਈ. ਦੇ ਹੈੱਡ ਪ੍ਰੋਫੈਸਰ ਵਰਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ।

ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਗਈ। ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਸਿੱਧੂ ਨੂੰ ਸਿੱਧਾ ਪਟਿਆਲਾ ਜੇਲ੍ਹ ਲਿਜਾਇਆ ਗਿਆ। ਕਾਬਿਲੇਗੌਰ ਹੈ ਕਿ ਰੋਡਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨ ਸਿਹਤ ਵਿੱਚ ਦਿੱਕਤ ਹੋਣ ਕਾਰਨ ਪੀਜਆਈ ਲਿਆਂਦਾ ਗਿਆ ਸੀ। ਟੈਸਟ ਕਰਨ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਦਾਖ਼ਲ ਹੋਣ ਦੀ ਸਲਾਹ ਦਿੱਤੀ ਸੀ।

ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਦਾਖ਼ਲ ਕਰ ਕੇ ਡਾਕਟਰਾਂ ਦੀ ਟੀਮ ਨੇ ਇਲਾਜ ਸ਼ੁਰੂ ਕਰ ਦਿੱਤਾ ਸੀ। ਅੱਜ ਸਿਹਤ ਤੰਦਰੁਸਤ ਹੋਣ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਛੁੱਟੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਮੁਕੱਦਮਾ ਕਰਨ ਵਾਲੀ ਧਿਰ ਮੁਤਾਬਕ ਸਿੱਧੂ ਅਤੇ ਸੰਧੂ 27 ਦਸੰਬਰ, 1988 ਨੂੰ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਸੜਕ ਉਤੇ ਖੜ੍ਹੀ ਇਕ ਜਿਪਸੀ ਵਿੱਚ ਸਵਾਰ ਸਨ। ਉਸ ਸਮੇਂ ਗੁਰਨਾਮ ਸਿੰਘ ਅਤੇ ਦੋ ਹੋਰ ਵਿਅਕਤੀ ਪੈਸੇ ਕਢਵਾਉਣ ਲਈ ਬੈਂਕ ਜਾ ਰਹੇ ਸਨ।

ਨਵਜੋਤ ਸਿੱਧੂ ਨੂੰ ਪੀਜੀਆਈ ਤੋਂ ਮਿਲੀ ਛੁੱਟੀ, ਪਟਿਆਲਾ ਜੇਲ੍ਹ ਲਿਜਾਇਆ ਗਿਆਜਦੋਂ ਉਹ ਕਰਾਸਿੰਗ ਉਤੇ ਪਹੁੰਚੇ ਤਾਂ ਮਾਰੂਤੀ ਕਾਰ ਚਲਾ ਰਹੇ ਗੁਰਨਾਮ ਸਿੰਘ ਨੇ ਸਿੱਧੂ ਅਤੇ ਸੰਧੂ ਨੂੰ ਜਿਪਸੀ ਰਾਹ ਵਿਚੋਂ ਹਟਾਉਣ ਲਈ ਕਿਹਾ। ਇਸ ਮਗਰੋਂ ਦੋਵੇਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਗੁਰਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ। ਸਤੰਬਰ 1999 ਵਿੱਚ ਹੇਠਲੀ ਅਦਾਲਤ ਨੇ ਸਿੱਧੂ ਨੂੰ ਹੱਤਿਆ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਹਾਲਾਂਕਿ ਹਾਈ ਕੋਰਟ ਨੇ ਫ਼ੈਸਲੇ ਨੂੰ ਪਲਟ ਦਿੱਤਾ ਸੀ। ਦੋਹਾਂ ਨੂੰ ਤਿੰਨ-ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਸੀ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨਾਲ ਕਿੜ ਕੱਢ ਰਹੇ ਡੀਜੀਪੀ ਜੇਲ੍ਹਾਂ ਤੇ ਕੇਜਰੀਵਾਲ : ਹਰਸਿਮਰਤ ਕੌਰ ਬਾਦਲ

  • Share