Fri, Apr 26, 2024
Whatsapp

ਨਵਜੋਤ ਸਿੱਧੂ ਦੀ ਪਤਨੀ ਅਤੇ ਪੁੱਤਰ ਨੇ ਸਰਕਾਰੀ ਅਹੁਦਾ ਲੈਣ ਤੋਂ ਕੀਤਾ ਇਨਕਾਰ

Written by  Shanker Badra -- May 26th 2018 02:01 PM -- Updated: May 26th 2018 02:25 PM
ਨਵਜੋਤ ਸਿੱਧੂ ਦੀ ਪਤਨੀ ਅਤੇ ਪੁੱਤਰ ਨੇ ਸਰਕਾਰੀ ਅਹੁਦਾ ਲੈਣ ਤੋਂ ਕੀਤਾ ਇਨਕਾਰ

ਨਵਜੋਤ ਸਿੱਧੂ ਦੀ ਪਤਨੀ ਅਤੇ ਪੁੱਤਰ ਨੇ ਸਰਕਾਰੀ ਅਹੁਦਾ ਲੈਣ ਤੋਂ ਕੀਤਾ ਇਨਕਾਰ

ਨਵਜੋਤ ਸਿੱਧੂ ਦੀ ਪਤਨੀ ਅਤੇ ਪੁੱਤਰ ਨੇ ਸਰਕਾਰੀ ਅਹੁਦਾ ਲੈਣ ਤੋਂ ਕੀਤਾ ਇਨਕਾਰ:ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ,ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੰਘ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ।ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਵੱਖ-ਵੱਖ ਸਿਆਸਤਦਾਨਾਂ ਨੇ ਸਿੱਧੂ ਪਰਿਵਾਰ ’ਤੇ ਸ਼ਬਦੀ ਹਮਲੇ ਕਰਦਿਆਂ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।Navjot Sidhu wife and son Official position Rejectedਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਵਿਰੋਧੀ ਦਲ ਵੱਲੋਂ ਕੀਤੇ ਸ਼ਬਦੀ ਹਮਲਿਆਂ ਤੋਂ ਬਾਅਦ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਆਪਣਾ ਅਹੁਦਾ ਨਹੀਂ ਸੰਭਾਲਣਗੇ।ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਥਾਪਿਆ ਸੀ। Navjot Sidhu wife and son Official position Rejectedਇਸ ਤੋਂ ਇਲਾਵਾ ਸਿੱਧੂ ਦੇ ਪੁੱਤਰ ਕਰਨ ਸਿੱਧੂ ਨੇ ਵੀ ਸਰਕਾਰੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।ਸਿੱਧੂ ਦੇ ਪੁੱਤਰ ਨੂੰ ਪੰਜਾਬ ਸਰਕਾਰ ਵੱਲੋਂ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ। -PTCNews


Top News view more...

Latest News view more...