ਮੁੱਖ ਖਬਰਾਂ

ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਮੰਗਿਆ ਮੁਲਾਕਾਤ ਦਾ ਸਮਾਂ

By Riya Bawa -- October 17, 2021 12:10 pm -- Updated:Feb 15, 2021

ਚੰਡੀਗੜ੍ਹ: ਅਸਤੀਫਾ ਵਾਪਸ ਲੈਣ ਦੀਆਂ ਖ਼ਬਰਾਂ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਵੱਡੇ ਮੁੱਦਿਆਂ 'ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ। ਇਸ ਦੌਰਾਨ ਸਿੱਧੂ ਨੇ ਆਪਣੀ ਚਿੱਠੀ ਵਿੱਚ ਸੋਨੀਆ ਗਾਂਧੀ ਤੋਂ ਮਿਲਣ ਦਾ ਵਕਤ ਮੰਗਿਆ ਹੈ। ਸਿੱਧੂ ਨੇ ਤਿੰਨ ਪੇਜਾਂ ਦੀ ਚਿੱਠੀ 'ਚ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ 18 ਨੁਕਾਤੀ ਏਡੰਜਿਆਂ 'ਚੋਂ 13 ਨੂੰ ਪਹਿਲ ਦੇਣ ਦੀ ਮੰਗ ਕੀਤੀ ਹੈ।

Navjot Singh Sidhu withdraws resignation, will resume his duties as Punjab Congress President

ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਚਿੱਠੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਦੇਣ ਤੋਂ ਇਲਾਵਾ ਪੰਜਾਬ 'ਚ ਲੈਂਡ ਮਾਫੀਆ, ਸੈਂਡ ਮਾਫੀਆ, ਸ਼ਰਾਬ ਮਾਫੀਆ, ਟ੍ਰਾਂਸਪੋਰਟ ਮਾਫੀਆ, ਮਹਿੰਗੀ ਬਿਜਲੀ, ਡਰੱਗਜ਼, ਬੇਰੁਜ਼ਗਾਰੀ ਤੇ ਗਰੀਬ ਪਿੱਛੜੇ ਵਰਗ ਦੀ ਭਲਾਈ ਲਈ ਕੰਮ ਕਰਨ ਦੀ ਰੂਪ ਰੇਖਾ ਦਿੱਤੀ ਹੈ।

 

ਇਹ ਕਾਂਗਰਸ ਦੇ ਲਈ ਵਿਧਾਨ ਸਭਾ ਚੋਣਾਂ 'ਚ ਮੀਲ ਪੱਥਰ ਸਾਬਤ ਹੋ ਸਕਦੇ ਹੈ।

ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੈਨੀਫੈਸਟੋ ਦਾ ਹਿੱਸਾ ਬਣਨ ਲਈ 13 ਨੁਕਾਤੀ ਏਜੰਡੇ ਵਾਲਾ ਪੰਜਾਬ ਮਾਡਲ ਪੇਸ਼ ਕਰਨ ਲਈ ਸਮਾਂ ਮੰਗਦਾ ਹੈ।

-PTC News