ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਨਜ਼ਾਰਿਆਂ ਨੇ ਪੱਟਿਆ ,ਤਾਂਹੀ ਦਿੱਤਾ ਅਜਿਹਾ ਬਿਆਨ

Navjot Singh Sidhu Pakistan Taking given Disputed Statement

ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਨਜ਼ਾਰਿਆਂ ਨੇ ਪੱਟਿਆ ,ਤਾਂਹੀ ਦਿੱਤਾ ਅਜਿਹਾ ਬਿਆਨ:ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫ਼ਿਰ ਵਿਵਾਦਿਤ ਬਿਆਨ ਦਿੱਤਾ ਹੈ।ਦੱਸ ਦੇਈਏ ਕਿ ਸਿੱਧੂ ਕਸੌਲੀ ‘ਚ ਖੁਸ਼ਵੰਤ ਸਿੰਘ ਲਿਟਫ਼ੈਸਟ ਵਿੱਚ ਸ਼ੁੱਕਰਵਾਰ ਨੂੰ ਸ਼ਾਮਲ ਹੋਣ ਪਹੁੰਚੇ ਸਨ।ਇਸ ਦੌਰਾਨ ਸਿੱਧੂ ਨੇ ਅਜਿਹਾ ਵਿਵਾਦਿਤ ਬਿਆਨ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਲਿਟਫ਼ੈਸਟ ਵਿੱਚ ਪਹਿਲੇ ਸ਼ੈਸ਼ਨ ਦੀ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਯਾਤਰਾ ਅਸਲ ਵਿੱਚ ਦੱਖਣੀ ਭਾਰਤ ਨਾਲੋਂ ਬਿਹਤਰ ਸੀ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਨਾ ਹੀ ਭਾਸ਼ਾ ਬਦਲਦੀ ਹੈ ਤੇ ਨਾ ਹੀ ਲੋਕ ਬਦਲਦੇ ਹਨ।ਜਦਕਿ ਦੱਖਣੀ ਭਾਰਤ ਵਿੱਚ ਭਾਸ਼ਾ ਤੋਂ ਲੈ ਕੇ ਖਾਣਾ ਤੇ ਪਹਿਰਾਵਾ ਵੀ ਬਦਲ ਜਾਂਦਾ ਹੈ।ਉਨ੍ਹਾਂ ਕਿਹਾ ਤੁਹਾਨੂੰ ਉਥੇ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਸਿੱਖਣੀ ਪਵੇਗੀ ਪਰ ਪਾਕਿਸਤਾਨ ਵਿੱਚ ਇਹ ਜ਼ਰੂਰੀ ਨਹੀਂ ਹੈ।
-PTCNews