Fri, Apr 26, 2024
Whatsapp

ਅਫਵਾਹਾਂ 'ਤੇ ਵਿਰਾਮ ਲਗਾਉਂਦੇ ਪਹੁੰਚੇ ਸਿੱਧੂ ਕੈਬਨਿਟ ਮੀਟਿੰਗ 'ਚ

Written by  Joshi -- January 24th 2018 04:13 PM -- Updated: January 24th 2018 04:24 PM
ਅਫਵਾਹਾਂ 'ਤੇ ਵਿਰਾਮ ਲਗਾਉਂਦੇ ਪਹੁੰਚੇ ਸਿੱਧੂ ਕੈਬਨਿਟ ਮੀਟਿੰਗ 'ਚ

ਅਫਵਾਹਾਂ 'ਤੇ ਵਿਰਾਮ ਲਗਾਉਂਦੇ ਪਹੁੰਚੇ ਸਿੱਧੂ ਕੈਬਨਿਟ ਮੀਟਿੰਗ 'ਚ

Navjot Singh Sidhu reaches in Cabinet Meeting after controversial day: ਅੱਜ ਸਵੇਰ ਤੋਂ ਹੀ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੀਟਿੰਗ 'ਚ ਸ਼ਿਰਕਤ ਕਰਨ ਨੂੰ ਲੈ ਕੇ ਅਫਵਾਹਾਂ ਚੱਲ ਰਹੀਆਂ ਸਨ, ਜਿਸ 'ਤੇ ਵਿਰਾਮ ਲਗਾਉਂਦੇ ਹੋਏ ਸਿੱਧੂ ਵੱਲੋਂ ਮੀਟਿੰਗ 'ਚ ਪਹੁੰਚਣ ਦਾ ਸਮਾਚਾਰ ਹੈ। Navjot Singh Sidhu reaches in Cabinet Meeting after controversial dayਦਰਅਸਲ, ਅੱਜ ਸਵੇਰੇ ਸਿੱਧੂ ਨੇ ਇੱਕ ਚਿੱਠੀ ਰਾਹੀਂ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਸੀ ਜਿਸਨੂੰ ਲੈ ਕੇ ਬਾਅਦ 'ਚ ਕਾਂਗਰਸੀ ਨੇਤਾ ਰਾਜਕੁਮਾਰ ਵੇਰਕਾ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਵੀ ਕੀਤਾ ਗਿਆ ਸੀ। ਸਿੱਧੂ ਨੇ ਉਸ ਚਿੱਠੀ 'ਚ ਕਾਂਗਰਸ ਪਾਰਟੀ 'ਤੇ ਉਹਨਾਂ ਨੂੰ ਨਜ਼ਰਅੰਦਾਜ ਕਰਨ ਦੇ ਦੋਸ਼ ਲਗਾਏ ਸਨ। Navjot Singh Sidhu reaches in Cabinet Meeting after controversial dayਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਬਾਜ਼ਾਰ 'ਚ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਆਪਸੀ ਮਨਮੁਟਾਵ ਦੀਆਂ ਖਬਰਾਂ ਸੁਰਖੀਆਂ 'ਚ ਸਨ। —PTC News


Top News view more...

Latest News view more...