ਨਵਜੋਤ ਸਿੱਧੂ ਨੇ ਮੰਤਰੀ ਵਜੋਂ ਦਿੱਤਾ ਅਸਤੀਫਾ, ਰਾਹੁਲ ਨੂੰ ਦਿੱਤੇ ਅਸਤੀਫੇ ਦੀ ਕਾਪੀ ਕੀਤੀ ਟਵੀਟ

Navjot Singh Sidhu resigns as the minister from the Punjab Cabinet
Navjot Singh Sidhu resigns as the minister from the Punjab Cabinet

ਨਵਜੋਤ ਸਿੱਧੂ ਨੇ ਮੰਤਰੀ ਵਜੋਂ ਦਿੱਤਾ ਅਸਤੀਫਾ, ਰਾਹੁਲ ਨੂੰ ਦਿੱਤੇ ਅਸਤੀਫੇ ਦੀ ਕਾਪੀ ਕੀਤੀ ਟਵੀਟ ,ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਨੂੰ ਭੇਜੇ ਗਏ ਅਸਤੀਫੇ ਦੀ ਲਿਖਤ ਵੀ ਪੋਸਟ ਕੀਤੀ ਹੈ। ਸਿੱਧੂ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਲੰਘੀਂ 10 ਜੂਨ ਨੂੰ ਹੀ ਪੰਜਾਬ ਕੈਬਨਿਟ ‘ਚੋਂ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਖ਼ਾਸੇ ਖ਼ਰਾਬ ਚੱਲ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਜੂਨ ਨੂੰ ਕੀਤੇ ਵਿਭਾਗਾਂ ਦੇ ਫ਼ੇਰਬਦਲ ਦੌਰਾਨ ਆਪਣਾ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਸਿੱਧੂ ਨੇ ਅਜੇ ਤਾਂਈਂ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ।

-PTC News