ਮੁੱਖ ਖਬਰਾਂ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ, ਇਕ ਮੈਸੇਜ 'ਤੇ ਮਿਲੇਗੀ ਫ਼ਰਦ

By Ravinder Singh -- June 06, 2022 3:24 pm

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲ ਵਿਭਾਗ ਵਿੱਚ ਸੁਧਾਰ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਮਹਿਕਮੇ ਵਿੱਚ ਰਿਕਾਰਡ ਦੇ ਡਿਜੀਟਲ ਮਨਜ਼ੂਰੀ ਤੋਂ ਬਾਅਦ ਈ-ਸੇਵਾਵਾਂ ਪੋਰਟਲ ਲਾਂਚ ਕਰ ਦਿੱਤਾ। ਹੁਣ ਸਿਰਫ਼ ਇਕ ਐਸਐਮਐਸ ਨਾਲ ਫਰਦ ਮਿਲੇਗੀ। ਪੰਜਾਬ ਸਰਕਾਰ ਹੁਣ ਫਰਦਾਂ ਦੀ ਹੋਮ ਡਿਲਵਿਰੀ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ, ਇਕ ਮੈਸੇਜ 'ਤੇ ਮਿਲੇਗੀ ਫ਼ਰਦਮੋਬਾਈਲ ਉਤੇ ਗਿਰਦਾਵਰੀ ਦੇਖੀ ਜਾ ਸਕੇਗੀ। ਹੁਣ ਐਸਐਮਐਸ ਜਾਂ ਈਮੇਲ ਰਾਹੀਂ ਪੂਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਵੇਗ। ਮੋਬਾਈਲ ਫੋਨ ਨਾਲ ਹਰ ਅਕਾਊਂਟ ਜੋੜਿਆ ਜਾਵੇਗਾ। ਇਹ ਕਦਮ ਮਾਲੀਆ ਵਿਭਾਗ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਰਦ ਤੇ ਹੋਰ ਮਾਲੀਆ ਵਿਭਾਗ ਨਾਲ ਸਬੰਧਤ ਦਸਤਾਵੇਜ਼ ਆਨਲਾਈਨ ਕਰਨ ਨਾਲ ਲੋਕਾਂ ਦਾ ਕੰਮ ਕਾਫੀ ਸੁਖਾਲਾ ਹੋਵੇਗਾ ਅਤੇ ਨਾਲ ਸਮਾਂ ਵੀ ਬਚੇਗਾ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ, ਇਕ ਮੈਸੇਜ 'ਤੇ ਮਿਲੇਗੀ ਫ਼ਰਦਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇੱਕ ਆਨਲਾਈਨ ਪੋਰਟਲ ਜਾਰੀ ਕਰੇਗੀ। ਪੰਜਾਬ ਵਾਸੀ ਫੋਨ ਉੱਤੇ ਆਪਣੀ ਜ਼ਮੀਨ ਦੀਆਂ ਗਿਰਦਾਵਰੀਆਂ ਦੇਖ ਸਕਣਗੇ ਅਤੇ ਸਰਕਾਰ ਫਰਦਾਂ ਦੀ ਹੋਮ ਡਿਲਿਵਰੀ ਵੀ ਕਰੇਗੀ। ਲੋਕਾਂ ਨੂੰ ਮੈਸੇਜ ਜਾਂ ਈਮੇਲ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਅਤੇ ਹਰੇਕ ਅਕਾਊਂਟ ਨੂੰ ਫੋਨ ਨਾਲ ਜੋੜਿਆ ਜਾਵੇਗਾ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਸੀ ਕਿ ਮਹਿਕਮੇ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵਚਨਬੱਧ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ, ਇਕ ਮੈਸੇਜ 'ਤੇ ਮਿਲੇਗੀ ਫ਼ਰਦਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਧਾਰਾਂ ਸਬੰਧੀ ਜਿਹੜੇ ਫੈਸਲੇ ਲੈਣਗੇ, ਉਨ੍ਹਾਂ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਰਜਿਸਟਰੀਆਂ ਲਈ ਤਰੀਕ ਆਨਲਾਈਨ ਮਿਲਣੀ ਸ਼ੁਰੂ ਹੋ ਗਈ ਹੈ। ਸਰਕਾਰੀ ਬੁਲਾਰੇ ਵੱਲੋਂ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਮਾਲ ਵਿਭਾਗ ਦੀ ਆਮਦਨ ਵਧੀ ਹੈ। ਅਪ੍ਰੈਲ 2021 ਵਿੱਚ ਸਰਕਾਰ ਨੂੰ 270 ਕਰੋੜ 31 ਲੱਖ 17 ਹਜ਼ਾਰ 154 ਰੁਪਏ ਰਜਿਸਟਰੀਆਂ ਤੋਂ ਆਮਦਨ ਹੋਈ ਸੀ ਜਦਕਿ ਅਪ੍ਰੈਲ 2022 ਵਿੱਚ ਸਰਕਾਰ ਨੂੰ 352 ਕਰੋੜ 62 ਲੱਖ 47 ਹਜ਼ਾਰ 886 ਦੀ ਆਮਦਨ ਹੋਈ ਹੈ। ਇਹ ਵਾਧਾ 30.45 ਫ਼ੀਸਦੀ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਦੇ ਨਿਰਯਾਤ ਪਾਬੰਦੀ ਕਾਰਨ ਕਣਕ ਦੁਨੀਆ ਭਰ 'ਚ ਹੋਈ ਮਹਿੰਗੀ

  • Share