Thu, Apr 25, 2024
Whatsapp

ਹਿੰਦੂ ਸੰਗਠਨ ਵਲੋਂ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀ ਵਿਕਰੀ `ਤੇ ਰੋਕ ਲਗਾਉਣ ਦੀ ਕੀਤੀ ਮੰਗ

Written by  Joshi -- October 08th 2018 07:17 PM -- Updated: October 08th 2018 07:18 PM
ਹਿੰਦੂ ਸੰਗਠਨ ਵਲੋਂ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀ ਵਿਕਰੀ `ਤੇ ਰੋਕ ਲਗਾਉਣ ਦੀ ਕੀਤੀ ਮੰਗ

ਹਿੰਦੂ ਸੰਗਠਨ ਵਲੋਂ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀ ਵਿਕਰੀ `ਤੇ ਰੋਕ ਲਗਾਉਣ ਦੀ ਕੀਤੀ ਮੰਗ

ਹਿੰਦੂ ਸੰਗਠਨ ਵਲੋਂ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀ ਵਿਕਰੀ `ਤੇ ਰੋਕ ਲਗਾਉਣ ਦੀ ਕੀਤੀ ਮੰਗ ਗੁੜਗਾਓਂ : ਆਉਣ ਵਾਲੇ ਦਿਨਾਂ 'ਚ ਨਵਰਾਤਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੁੜਗਾਓਂ `ਚ ਇਕ ਹਿੰਦੂ ਸੰਗਠਨ ਨੇ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੀਤਲਾ ਮਾਤਾ ਮੰਦਰ ਖੇਤਰ 'ਚ ਇਕ ਕਿਲੋਮੀਟਰ ਦੇ ਦਾਇਰੇ 'ਚ ਮਾਸ ਅਤੇ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਮੰਗ 'ਤੇ ਸੰਯੁਕਤ ਹਿੰਦੂ ਸੰਘਰਸ਼ ਕਮੇਟੀ ਦੇ ਕੁਝ ਸੰਗਠਨਾਂ ਨੇ ਡੀ.ਸੀ.ਨਾਲ ਮੁਲਾਕਾਤ ਕੀਤੀ। navratre meat shop banਇਸ ਮੌਕੇ ਡੀਸੀ ਵਿਨੈ ਕੁਮਾਰ ਨੇ ਸੰਗਠਨ ਨੂੰ ਭਰੋਸਾ ਦਵਾਇਆ ਕਿ ਜੋ ਵੀ ਕਾਨੂੰਨੀ ਦਾਇਰੇ `ਚ ਹੋਵੇਗਾ ਉਹ ਕੰਮ ਹੀ ਕੀਤਾ ਜਾਵੇਗਾ। ਨਵਰਾਤਰਿਆਂ ਦੌਰਾਨ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਹਿੰਦੂ ਸੰਗਠਨ ਸਰਗਰਮ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਜੇਕਰ ਨਵਰਾਤਰਿਆਂ ਦੇ ਦਿਨਾਂ `ਚ ਮਾਸ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਵਾਈਆ ਗਿਆ ਤਾ ਅਸੀਂ ਵੱਡਾ ਕਦਮ ਚੁੱਕ ਸਕਦੇ ਹਾਂ ਅਤੇ ਇਸ ਦੌਰਾਨ ਜੋ ਕੁਝ ਵੀ ਹੋਵੇਗਾ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਹੋਰ ਪੜ੍ਹੋ: ਹਿੰਦੀ ਫਿਲਮ ਮਨਮਰਜੀਆਂ ‘ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ ਤੁਹਾਨੂੰ ਦਸ ਦੇਈਏ ਕਿ ਇਸ ਤੋਂ ਪਹਿਲਾਂ 2017 ਵਿਚ ਸ਼ਿਵ ਸੈਨਾ ਦੇ ਅਧਿਕਾਰੀਆਂ ਨੇ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਸੀ। ਇਸ ਲੜੀ ਦੇ ਤਹਿਤ ਹੀ ਇਕ ਵਾਰ ਫਿਰ ਹਿੰਦੂ ਸੰਗਠਨਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਨਵਰਾਤਿਆ ਦੇ ਦਿਨਾਂ `ਚ ਇਹਨਾਂ ਨੂੰ ਬੰਦ ਕਰਵਾਇਆ ਜਾਵੇ। —PTC News


Top News view more...

Latest News view more...