ਨਵਾਂਸ਼ਹਿਰ : ਬੱਸ ਤੇ ਬੁਲਟ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ,ਔਰਤ ਦੀ ਮੌਤ ,ਪੁੱਤ ਗੰਭੀਰ ਜ਼ਖਮੀ

Nawanshahar Bus and motorcycle Accident ,woman Death , Son Injured

ਨਵਾਂਸ਼ਹਿਰ : ਬੱਸ ਤੇ ਬੁਲਟ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ,ਔਰਤ ਦੀ ਮੌਤ ,ਪੁੱਤ ਗੰਭੀਰ ਜ਼ਖਮੀ:ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ‘ਤੇ ਇੱਕ ਬੁਲਟ ਮੋਟਰਸਾਈਕਲ ਅਤੇ ਮਿੰਨੀ ਬੱਸ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਉਸਦਾ ਬੇਟਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।ਜਿਸ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਬੁਲਟ ਮੋਟਰਸਾਈਕਲ ‘ਤੇ ਸਵਾਰ ਹਰਪ੍ਰੀਤ ਰਾਮ ਪਿੰਡ ਮਲਪੁਰ ਅੜਕਾ ਕਿਸੇ ਨਿੱਜੀ ਕੰਮ ਤੋਂ ਬਾਅਦ ਆਪਣੀ ਮਾਤਾ ਨਾਲ ਘਰ ਵਾਪਸ ਜਾ ਰਿਹਾ ਸੀ।ਜਦੋਂ ਉਹ ਚੰਡੀਗੜ੍ਹ ਚੌਂਕ ਪਹੁੰਚੇ ਤਾਂ ਤੇਜ਼ ਰਫ਼ਤਾਰ ਆ ਰਹੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।ਇਸ ਦੌਰਾਨ ਔਰਤ ਦੀ ਬੱਸ ਹੇਠਾਂ ਆ ਜਾਣ ਨਾਲ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਮਹਿਲਾ ਦਾ ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋਣ ਕਾਰਨ ਇਲਾਜ਼ ਚੱਲ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews