ਦੁਸਿਹਰੇ ਦੇ ਮੇਲੇ ਵਿੱਚ ਝੂਲਾ ਝੂਲ ਰਹੇ ਲੋਕਾਂ ਨਾਲ ਵਾਪਰਿਆ ਵੱਡਾ ਹਾਦਸਾ ,ਦੇਖੋ ਵੀਡੀਓ

Nawanshahar Dussehra Fair Swing broken girl including Many injured

ਦੁਸਿਹਰੇ ਦੇ ਮੇਲੇ ਵਿੱਚ ਝੂਲਾ ਝੂਲ ਰਹੇ ਲੋਕਾਂ ਨਾਲ ਵਾਪਰਿਆ ਵੱਡਾ ਹਾਦਸਾ ,ਦੇਖੋ ਵੀਡੀਓ:ਨਵਾਂਸ਼ਹਿਰ : ਦਸਹਿਰੇ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ, ਮੇਘਨਾਥ ਸਮੇਤ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ।

ਇਸੇ ਤਹਿਤ ਨਵਾਂਸ਼ਹਿਰ ‘ਚ ਵੀ ਦਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ,ਜਿਸ ਨੂੰ ਲੈ ਕੇ ਇਲਾਕੇ ਵਿੱਚ ਦਸਹਿਰਾ ਮੇਲੇ ਲੱਗਿਆ ਹੋਇਆ ਸੀ।

ਨਵਾਂਸ਼ਹਿਰ ‘ਚ ਦਸਹਿਰੇ ਦੇ ਮੇਲੇ ਦੌਰਾਨ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ ,ਜਿਸ ਨਾਲ ਕਈ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ ਸੀ।ਇਸ ਦਸਹਿਰੇ ਮੇਲੇ ‘ਚ ਅਚਾਨਕ ਝੂਲੇ ਦੀ ਤਾਰ ਤੇ ਸਪੋਰਟ ਟੁੱਟ ਗਈ ,ਜਿਸ ਕਾਰਨ ਇੱਕ ਬੱਚੀ ਸਮੇਤ ਕਈ ਜ਼ਖਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਝੂਲੇ ‘ਚ 45 ਵਿਅਕਤੀ, ਔਰਤਾਂ ਅਤੇ ਬੱਚੇ ਸਵਾਰ ਸਨ।

ਦੁਸਿਹਰੇ ਦੇ ਮੇਲੇ ਵਿੱਚ ਝੂਲਾ ਟੁੱਟਿਆ

ਦੁਸਿਹਰੇ ਦੇ ਮੇਲੇ ਵਿੱਚ ਝੂਲਾ ਟੁੱਟਿਆ

Posted by Shanker Badra on Friday, October 19, 2018

-PTCNews