Wed, Apr 24, 2024
Whatsapp

ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ

Written by  Shanker Badra -- June 10th 2019 03:03 PM
ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ

ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ

ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ:ਨਵਾਂਸ਼ਹਿਰ : ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਸਥਿਤ ਪਿੰਡ ਢਾਹਾ ਕਲੇਰਾ ਨੇੜੇ ਅੱਜ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡੀਪੂ ਦੀ ਬੱਸ ਪਲਟਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਕਰੀਬ 15 ਸਵਾਰੀਆਂ ਜ਼ਖਮੀ ਹੋ ਗਈਆਂ ਹਨ। [caption id="attachment_305119" align="aligncenter" width="300"]Nawanshahar-Phagwara highway Bus Accident ,15 passengers injured ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਬੱਸ ਚੰਡੀਗੜ੍ਹ ਤੋਂ ਜਲੰਧਰ ਵੱਲ ਜਾ ਰਹੀ ਸੀ।ਇਸ ਦੌਰਾਨ ਪਿੰਡ ਢਾਹਾ ਕਲੇਰਾ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_305118" align="aligncenter" width="300"]Nawanshahar-Phagwara highway Bus Accident ,15 passengers injured ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ[/caption] ਇਸ ਬੱਸ 'ਚ 30 ਦੇ ਕਰੀਬ ਸਵਾਰੀਆਂ ਮੌਜੂਦ ਸਨ, ਜਿਨ੍ਹਾਂ 'ਚੋਂ 15 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਹਨ। [caption id="attachment_305120" align="aligncenter" width="300"]Nawanshahar-Phagwara highway Bus Accident ,15 passengers injured ਨਵਾਂਸ਼ਹਿਰ-ਫਗਵਾੜਾ ਹਾਈਵੇਅ 'ਤੇ ਪਲਟੀ ਪੰਜਾਬ ਰੋਡਵੇਜ਼ ਦੀ ਬੱਸ, 15 ਸਵਾਰੀਆਂ ਜ਼ਖਮੀ[/caption] ਦੱਸਿਆ ਦਾ ਰਿਹਾ ਹੈ ਕਿ ਆਮ ਲੋਕਾਂ ਨੇ ਬੱਸ ਦੇ ਪਿੱਛੇ ਦਾ ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਹੈ।ਇਸ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...