ਹਾਦਸੇ/ਜੁਰਮ

ਰੋਜ਼ੀ ਰੋਟੀ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਦਾ ਕਤਲ, 22 ਸਾਲ ਮਗਰੋਂ ਆਉਣਾ ਸੀ ਘਰ

By Jashan A -- July 06, 2019 4:07 pm -- Updated:Feb 15, 2021

ਰੋਜ਼ੀ ਰੋਟੀ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਦਾ ਕਤਲ, 22 ਸਾਲ ਮਗਰੋਂ ਆਉਣਾ ਸੀ ਘਰ,ਨਵਾਂਸ਼ਹਿਰ: ਪੰਜਾਬ ਤੋਂ ਵਿਦੇਸ਼ਾਂ ਦੀ ਧਰਤੀ 'ਤੇ ਗਏ ਪੰਜਾਬੀ ਨੌਜਵਾਨਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਹਰ ਦਿਨ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਖਬਰਾਂ ਆ ਰਹੀਆਂ ਹਨ।

ਅਜਿਹੀ ਹੀ ਇੱਕ ਹੋਰ ਖਬਰ ਇੰਗਲੈਂਡ ਤੋਂ ਆਈ ਹੈ, ਜਿਥੇ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਏ ਬੰਗਾ ਦੇ ਪਿੰਡ ਕਜਲਾ ਦੇ ਰਹਿਣ ਵਾਲੇ ਵਿਅਕਤੀ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਕਤਲ ਦੀ ਵਾਰਦਾਤ ਨੂੰ ਅੰਜਾਮ ਉਸ ਦੇ ਦੋਸਤ ਵੱਲੋਂ ਹੀ ਦਿੱਤਾ ਗਿਆ ਹੈ।

ਹੋਰ ਪੜ੍ਹੋ:ਅੰਮ੍ਰਿਤਸਰ: ਨਵਜੋਤ ਸਿੱਧੂ ਦੇ ਪੁਰਾਣੇ ਵਿਭਾਗ ਦੇ ਦਫ਼ਤਰ 'ਤੇ ਵਿਜੀਲੈਂਸ ਦੀ ਛਾਪੇਮਾਰੀ, ਅਹਿਮ ਕਾਗਜ਼ਾਤ ਕੀਤੇ ਜ਼ਬਤ

ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।ਪਰਿਵਾਰਿਕ ਮੈਬਰਾਂ ਮੁਤਾਬਕ ਮ੍ਰਿਤਕ ਸੁਖਵਿੰਦਰ ਸਿੰਘ ਦੇ ਵਿਦੇਸ਼ੀ ਧਰਤੀ 'ਤੇ ਕਤਲ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਵਿਦੇਸ਼ੋਂ ਫੋਨ ਜ਼ਰੀਏ ਮਿਲੀ।

ਦੱਸਣਯੋਗ ਹੈ ਕਿ ਮਿਤ੍ਰਕ 22ਸਾਲ 'ਚ ਇੱਕ ਵੀ ਵਾਰ ਵਤਨ ਨਹੀਂ ਪਰਤਿਆਂ ਸੀ ਅਤੇ ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆਉਣ ਬਾਰੇ ਦੱਸ ਰਿਹਾ ਸੀ।ਪਰ ਉਹ ਹਮੇਸ਼ਾ ਲਈ ਪਰਿਵਾਰ ਤੋਂ ਦੂਰ ਚਲਾ ਗਿਆ।

-PTC News

  • Share