ਨਵਾਂਸ਼ਹਿਰ: ਪੁਲਿਸ ਨੇ 180 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਦਬੋਚਿਆ

ਨਵਾਂਸ਼ਹਿਰ: ਪੁਲਿਸ ਨੇ 180 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਦਬੋਚਿਆ,ਨਵਾਂਸ਼ਹਿਰ: ਨਵਾਂਸ਼ਹਿਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ 180 ਪੇਟੀਆਂ ਸ਼ਰਾਬ ਸਮੇਤ 2 ਅਰੋਪੀਆਂ ਨੂੰ ਸਮੇਤ ਗੱਡੀ ਗ੍ਰਿਫਤਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਨਵਾਂਸ਼ਹਿਰ ਚੰਡੀਗੜ ਚੌਂਕ ਵਿਖੇ ਨਾਕੇਬੰਦੀ ਦੌਰਾਨ 180 ਪੇਟੀਆਂ ਸ਼ਰਾਬ ਮਾਰਕਾ, ਸੇਲ ਫ਼ਾਰ ਚੰਡੀਗੜ ਸਮੇਤ ਗੱਡੀ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਾਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਹੋਰ ਪੜ੍ਹੋ:ਵੱਡੇ ਪੱਧਰ ‘ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਦੇ ਅੜਿੱਕੇ

ਫੜੇ ਗਏ ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਨ ‘ਤੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News