ਨਵਾਂਸ਼ਹਿਰ: ਪੁਲਿਸ ਲੋਕਾਂ ਦੀ ਸੁਰੱਖਿਆ ਲਈ ਨਿਭਾਅ ਰਹੀ ਹੈ ਤਨਦੇਹੀ ਨਾਲ ਡਿਊਟੀ, SSP ਅਲਕਾ ਮੀਨਾ ਵੱਲੋਂ ਮੁਲਾਜ਼ਮਾਂ ਦੀ ਸ਼ਲਾਘਾ

#CoronavirusOutbreak: Nawanshahr police has been working diligently to protect the locals
ਨਵਾਂਸ਼ਹਿਰ : ਪੁਲਿਸ ਲੋਕਾਂ ਦੀ ਸੁਰੱਖਿਆ ਲਈ ਨਿਭਾਅ ਰਹੀ ਹੈ ਤਨਦੇਹੀ ਨਾਲ ਡਿਊਟੀ, SSP ਅਲਕਾ ਮੀਨਾ ਵੱਲੋਂ ਮੁਲਾਜ਼ਮਾਂਦੀ ਸ਼ਲਾਘਾ

ਨਵਾਂਸ਼ਹਿਰ: ਪੁਲਿਸ ਲੋਕਾਂ ਦੀ ਸੁਰੱਖਿਆ ਲਈ ਨਿਭਾਅ ਰਹੀ ਹੈ ਤਨਦੇਹੀ ਨਾਲ ਡਿਊਟੀ, SSP ਅਲਕਾ ਮੀਨਾ ਵੱਲੋਂ ਮੁਲਾਜ਼ਮਾਂ ਦੀ ਸ਼ਲਾਘਾ:ਨਵਾਂਸ਼ਹਿਰ : ਅੱਜ ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਰਕਾਰ ਇਸ ਬਿਮਾਰੀ ਤੋਂ ਬਚਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਦਿਨ -ਰਾਤ ਸੜਕਾਂ ਅਤੇ ਪਿੰਡਾਂ ‘ਚ ਨਾਕੇਬੰਦੀ ਕਰਕੇ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।

ਨਵਾਂਸ਼ਹਿਰ ਦੇ ਐਸਐਸਪੀ ਮੈਡਮ ਅਲਕਾ ਮੀਨਾ ਆਪ ਖੁਦ ਨਾਕਿਆਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਨਾਕਿਆਂ ‘ਤੇ ਡਿਊਟੀਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਡਿਉਟੀ ‘ਤੇ ਤੈਨਾਤ ਮੁਲਾਜ਼ਮਾਂਨੂੰ ਸੈਨੀਟਾਈਜ਼ਰ ਅਤੇ ਮੈਡੀਕਲ ਕਿਟਾਂ ਵੀ ਦਿੱਤੀਆਂ ਗਈਆਂ ਹਨ।

ਉਨ੍ਹਾਂ ਹਰ ਸੰਭਵ ਸਹਾਇਤਾ ਮੁਹੱਈਆਂ ਕਰਾਉਣ ਦਾ ਵਿਸ਼ਵਾਸ ਦਿਵਾਇਆ। ਐਸਐਸਪੀ ਨੇ ਕਿਹਾ ਕਿ ਸ਼ਹਿਰਾਂ /ਪਿੰਡਾਂ ‘ਚ ਡ੍ਰੋਨ ਕੈਮਰਿਆਂ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਕੰਮ ਤੋਂ ਬਾਹਰ ਘੁੰਮਦਾ ਹੈ, ਉਸ ‘ਤੇ ਨਜ਼ਰ ਰੱਖੀ ਜਾ ਸਕੇ।
-PTCNews