ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

Nawanshahr town Rahon Lawyer shot himself dead by suicide
ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ  

ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ:ਨਵਾਂਸ਼ਹਿਰ : ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਰਾਹੋਂ ਵਿਖੇ ਰਿਜੈਂਸੀ ਪਾਰਕ ‘ਚ ਰਹਿਣ ਵਾਲੇ ਵਕੀਲ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਦਿਓਲ ਵਾਸੀ ਰਾਹੋਂ ,ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ।

Nawanshahr town Rahon Lawyer shot himself dead by suicide
ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਦਿਓਲ ਪਿਛਲੇ ਕਈ ਸਾਲਾਂ ਤੋਂ ਨਵਾਂਸ਼ਹਿਰ ਰੋਡ ਰਾਹੋਂ ਰਿਜੈਂਸੀ ਪਾਰਕ ਵਿਖੇ ਇਕ ਕੋਠੀ ‘ਚ ਰਹਿੰਦਾ ਸੀ ਤੇ ਉਸ ਦੀ ਪਤਨੀ ਬਲਵਿੰਦਰ ਕੌਰ, ਬੇਟਾ ਰਮਨਜੀਤ ਅਤੇ ਬੇਟੀ ਰਮਨੀਕ ਪਿਛਲੇ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿੰਦੇ ਹਨ।

ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਇਸ ਦੌਰਾਨ ਮ੍ਰਿਤਕ ਦੇ ਭਰਾ ਮਹਿੰਦਰ ਸਿੰਘ ਦਿਉਲ ਵਾਸੀ ਸੇਖੇਮਜਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਭਰਾ ਜਸਪਾਲ ਸਿੰਘ ਨੇ ਆਪਣੇ ਨੌਕਰ ਜੱਸੀ ਨੂੰ ਜਲਦੀ ਘਰ ਆਉਣ ਲਈ ਕਿਹਾ ਸੀ। ਜਦੋਂ ਸ਼ਾਮ 4 ਵਜੇ ਉਹ ਘਰ ਆਇਆ ਤਾਂ ਐਡਵੋਕੇਟ ਜਸਪਾਲ ਸਿੰਘ ਦਿਓਲ ਆਪਣੇ ਕਮਰੇ ਵਿਚ ਪਿਆ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਹੋਈ ਸੀ। ਉਸ ਦੇ ਸੱਜੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ ਤੇ ਉਸ ਦੇ ਸਾਹ ਚੱਲ ਰਹੇ ਸਨ।

Nawanshahr town Rahon Lawyer shot himself dead by suicide
ਨਵਾਂਸ਼ਹਿਰ ਦੇ ਕਸਬਾ ਰਾਹੋਂ ਵਿਖੇ ਵਕੀਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਿੱਖ ਯਾਤਰੀਆਂ ਲਈ ਵੱਡੀ ਖੁਸ਼ਖਬਰੀ , ਹੁਣ ਪਾਸਪੋਰਟ ਤੋਂ ਬਿਨ੍ਹਾਂ ਜਾ ਸਕਦੇ ਹੋ ਕਰਤਾਰਪੁਰ ਸਾਹਿਬ ,ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਨਹੀਂ ਲਵੇਗਾ 20 ਡਾਲਰ

ਇਸ ਦੀ ਸੂਚਨਾ ਮਿਲਦੇ ਹੀ ਥਾਣਾ ਰਾਹੋਂ ਦੇ ਐੱਸ.ਐੱਚ.ਓ. ਗੌਰਵ ਧੀਰ ਤੇ ਐੱਸ.ਆਈ. ਮਨਜੀਤ ਲਾਲ ਮੌਕੇ ‘ਤੇ ਪਹੁੰਚ ਗਏ ਅਤੇ ਜਸਪਾਲ ਸਿੰਘ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਉਸਦੀ ਰਸਤੇ ‘ਚ ਹੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਲਾਸ਼ ਘਰ ‘ਚ ਰੱਖੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews