ਨਵਾਂਸ਼ਹਿਰ ‘ਚ ਕੋਰੋਨਾ ਦਾ ਕਹਿਰ, ਬੀਤੀ ਰਾਤ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ

Nawansher 7 new cases of corona Punjab

ਨਵਾਂਸ਼ਹਿਰ ‘ਚ ਕੋਰੋਨਾ ਦਾ ਕਹਿਰ, ਬੀਤੀ ਰਾਤ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ:ਨਵਾਂਸ਼ਹਿਰ : ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕੋਰੋਨਾ ਦਾ ਕਹਿਰ ਹਾਲੇ ਘਟਦਾ ਵਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਾਲੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਦੇਖਿਆ ਜਾ ਸਕਦਾ ਹੈ।ਨਵਾਂਸ਼ਹਿਰ ‘ਚ ਬੀਤੀ ਰਾਤ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ।

ਜ਼ਿਲ੍ਹੇ ‘ਚ ਕੱਲ੍ਹ ਦੇਰ ਰਾਤ ਆਏ ਕੋਰੋਨਾ ਟੈਸਟਾਂ ਦੇ ਨਤੀਜਿਆਂ ‘ਚ ਵਿਦੇਸ਼ ਤੇ ਬਿਹਾਰ ਤੋਂ ਆਏ 6 ਵਿਅਕਤੀਆਂ ਸਮੇਤ 7 ਰਿਪੋਰਟਾਂ ਪਾਜ਼ੀਟਿਵ ਪਾਈਆਂ ਗਈਆਂ ਹਨ। ਸਿਵਲ ਸਰਜਨ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਵਿਦੇਸ਼ ਤੋਂ ਪਰਤੇ ਤੇ ਸਟੇਟ ਇਕਾਂਤਵਾਸ ਕੇਂਦਰ ਕੇ.ਸੀ ਕਾਲਜ ਤੇ ਰਾਇਤ ਕਾਲਜ ‘ਚ ਰੱਖੇ 5 ਵਿਅਕਤੀ ਸਰਹਾਲ ਕਾਜ਼ੀਆਂ, ਘੁੰਮਣ, ਟੀਚਰ ਕਲੋਨੀ ਬਲਾਚੌਰ, ਮਹਿੰਦੀਪੁਰ, ਕੰਗਣਾ ਬੇਟ ਨਾਲ ਸਬੰਧਤ ਹਨ।

Nawansher 7 new cases of corona Punjab
ਨਵਾਂਸ਼ਹਿਰ ‘ਚ ਕੋਰੋਨਾ ਦਾ ਕਹਿਰ, ਬੀਤੀ ਰਾਤ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ

ਇਸੇ ਤਰ੍ਹਾਂ ਅਨੋਖਰਵਾਲ ‘ਚ ਬਿਹਾਰ ਤੋਂ ਆਏ ਵਿਅਕਤੀ ਦਾ ਟੈਸਟ ਪਾਜ਼ੀਟਿਵ ਆਇਆ ਹੈ ,ਜਦਕਿ ਨਵਾਂਸ਼ਹਿਰ ਜ਼ਿਲ੍ਹਾ ਹਸਪਤਾਲ ‘ਚ ਫ਼ਲੂ ਕਾਰਨਰ ਤੇ ਖੁਦ ਟੈਸਟ ਕਰਵਾ ਕੇ ਗਏ ਮਹਿੰਦੀਪੁਰ ਦੇ ਇੱਕ ਨੌਜਵਾਨ ਦਾ ਟੈਸਟ ਪਾਜ਼ੀਟਿਵ ਆਇਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ‘ਚ 23 ਐਕਟਿਵ ਕੇਸ ਹੋ ਗਏ ਹਨ ਜਦਕਿ ਪਟਿਆਲਾ ਅਤੇ ਅੰਮ੍ਰਿਤਸਰ ਰੈਫਰ ਕੀਤੇ ਗਏ ਦੋ ਕੇਸਾਂ ਨੂੰ ਮਿਲਾ ਕੇ 25 ਕੇਸ ਹਨ।
-PTCNews