ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਬੇਟੀ ਮਰੀਅਮ ਨਵਾਜ਼ ਨੂੰ ਮਿਲੀ 12 ਘੰਟੇ ਦੀ ਪੈਰੋਲ

Nawaz Sharif and daughter Maryam Nawaz Found 12 hours parroll

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਬੇਟੀ ਮਰੀਅਮ ਨਵਾਜ਼ ਨੂੰ ਮਿਲੀ 12 ਘੰਟੇ ਦੀ ਪੈਰੋਲ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦਾ ਮੰਗਲਵਾਰ ਨੂੰ ਲੰਡਨ ਵਿਚ ਦਿਹਾਂਤ ਹੋ ਗਿਆ ਸੀ।ਜਿਸ ਕਾਰਨ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਤੇ ਜਵਾਈ ਕੈਪਟਨ ਸਫਦਰ ਨੂੰ 12 ਘੰਟੇ ਦੀ ਪੈਰੋਲ ‘ਤੇ ਛੱਡਿਆ ਜਾ ਰਿਹਾ ਹੈ।ਉਨ੍ਹਾਂ ਨੂੰ ਕੁਲਸੂਮ ਨਵਾਜ਼ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਦਿੱਤਾ ਜਾਵੇਗਾ।ਜਾਣਕਾਰੀ ਅਨੁਸਾਰ ਕੁਲਸੂਮ ਨੂੰ ਲਾਹੌਰ ‘ਚ ਦਫ਼ਨਾਇਆ ਜਾਵੇਗਾ।

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੇ ਰੋਗ ਨਾਲ ਜੂਝ ਰਹੀ ਸੀ।ਨਵਾਜ਼ ਸ਼ਰੀਫ਼ ਇਸ ਵੇਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ `ਚ ਫਸਣ ਤੋਂ ਬਾਅਦ ਪਾਕਿਸਤਾਨ ਦੀ ਜੇਲ੍ਹ `ਚ ਹਨ।ਉਹ ਆਪਣੇ ਪਿੱਛੇ ਆਪਣੇ ਪਤੀ ਨਵਾਜ਼ ਸ਼ਰੀਫ਼ ਤੋਂ ਇਲਾਵਾ ਦੋ ਪੁੱਤਰ ਹਸਨ, ਹੁਸੈਨ ਤੇ ਦੋ ਧੀਆਂ ਮਰੀਅਮ ਤੇ ਅਸਮਾ ਛੱਡ ਗਏ ਹਨ।
-PTCNews