ਸ਼ਰਦ ਪਵਾਰ ਨੇ ਕੀਤਾ ਐਲਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ ਉਧਵ ਠਾਕਰੇ

Ms

ਸ਼ਰਦ ਪਵਾਰ ਨੇ ਕੀਤਾ ਐਲਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ ਉਧਵ ਠਾਕਰੇ,ਨਵੀਂ ਦਿੱਲੀ: ਮਹਾਰਾਸ਼ਟਰ ‘ਚ ਕਾਂਗਰਸ ਐੱਨ.ਸੀ.ਪੀ. ਅਤੇ ਸ਼ਿਵ ਸੇਨਾ ਦੀ ਬੈਠਕ ਤੋਂ ਬਾਅਦ ਐੱਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਐਲਾਨ ਕੀਤਾ ਹੈ ਕਿ ਉਧਵ ਠਾਕਰੇ ਦੀ ਅਗਵਾਈ ‘ਚ ਸਰਕਾਰ ਬਣੇਗੀ ਤੇ ਉਹ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ।

ਕਾਂਗਰਸ-ਐੱਨ.ਸੀ.ਪੀ. ਅਤੇ ਸ਼ਿਵ ਸੇਨਾ ਦੇ ਨੇਤਾਵਾਂ ਨਾਲ ਮੁੰਬਈ ‘ਚ ਹੋਈ ਬੈਠਕ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਰਦ ਪਵਾਰ ਨੇ ਕਿਹਾ ਕਿ ਬੈਠਕ ‘ਚ ਉਧਵ ਠਾਕਰੇ ਦੇ ਨਾਂ ‘ਤੇ ਸਹਿਮਤੀ ਬਣੀ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ‘ਚ ਇਹ ਸਰਕਾਰ ਬਣੇਗੀ।

ਹੋਰ ਪੜ੍ਹੋ: ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਠਾਕਰੇ ਨੇ ਕੱਲ ਰਾਤ ਮੁੰਬਈ ‘ਚ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਤੋਂ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ 12 ਨਵੰਬਰ ਤੋਂ ਮਹਾਰਾਸ਼ਟਰ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਹੈ।

-PTC News