ਇੱਕ ਵਾਰ ਫਿਰ ਤੋਂ ਮਿਸ਼ਨ “ਫਤਿਹ” ‘ਚ ਪਿਆ ਅੜਿੱਕਾ…

ਇੱਕ ਵਾਰ ਫਿਰ ਤੋਂ ਮਿਸ਼ਨ “ਫਤਿਹ” ‘ਚ ਪਿਆ ਅੜਿੱਕਾ…,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੂਰਾ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਹੇ ਫਤਿਹਵੀਰ ਨੂੰ ਬੋਰਵੈੱਲ ‘ਚ ਡਿੱਗੇ 75 ਘੰਟਿਆਂ ਤੋਂ ਵੱਧ ਦਾ ਸਮਾਂ ਬਿੱਟ ਚੁੱਕਾ ਹੈ। ਪਰ ਅਜੇ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ।

ਮਿਲੀ ਜਾਣਕਾਰੀ 2 ਸਾਲਾ ਮਾਸੂਮ ਨੂੰ ਬਚਾਉਣ ‘ਚ ਲੱਗੇ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਣਾਈ ਜਾ ਰਹੀ ਆਰਜੀ ਟਨਲ (ਸਰੁੰਗ) ਗਲਤ ਦਿਸ਼ਾ ਵੱਲ ਚਲੀ ਗਈ ਹੈ।

ਹੋਰ ਪੜ੍ਹੋ:ਦੁੱਖਦਾਈ ਖ਼ਬਰ: ਗਰੀਬ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਬਣ ਕੇ ਡਿੱਗੀ ਕੰਧ, 2 ਮਾਸੂਮਾਂ ਦੀ ਮੌਤ

ਮੀਡੀਆ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਹੁਣ ਮੁੜ ਨਵੇਂ ਸਿਰੇ ਤੋਂ ਟਨਲ ਦੀ ਖੋਦਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

-PTC News