Advertisment

ਚਿੰਤਪੁਰਨੀ ਦਰਸ਼ਨਾਂ ਲਈ ਗਈ ਸ਼ਰਧਾਲੂਆਂ ਦੀ ਕਾਰ ਦਾ ਹੋਇਆ ਐਕਸੀਡੈਂਟ, ਢਾਈ ਸਾਲਾ ਬੱਚੀ ਦੀ ਮੌਤ

author-image
Ragini Joshi
New Update
ਚਿੰਤਪੁਰਨੀ ਦਰਸ਼ਨਾਂ ਲਈ ਗਈ ਸ਼ਰਧਾਲੂਆਂ ਦੀ ਕਾਰ ਦਾ ਹੋਇਆ ਐਕਸੀਡੈਂਟ, ਢਾਈ ਸਾਲਾ ਬੱਚੀ ਦੀ ਮੌਤ
Advertisment
ਬਾਰਿਸ਼ ਦੇ ਮੌਸਮ ਦੇ ਚੱਲਦਿਆਂ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਸ ਦੇ ਚਲਦੇ ਊਨਾ ਨੇੜੇ ਚਿੰਤਪੁਰਨੀ ਦੇ ਦਰਸ਼ਨ ਕਰਨ ਲਈ ਆਏ ਸ਼ਰਧਾਲੂਆਂ ਨਾਲ ਭਰੀ ਇਨੋਵਾ ਗੱਡੀ ਸੜਕ ਤੋਂ ਲੁੜਕ ਗਈ। ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਇਹ ਘਟਨਾ ਵਾਪਰੀ ਹੈ । ਹਾਦਸੇ ਵਿਚ ਢਾਈ ਸਾਲ ਦੀ ਇਕ ਬੱਚੀ ਤੇ ਮਲਬਾ ਡਿੱਗਣ ਕਾਰਨ ਉਸਦੀ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਸ਼ਰਧਾਲੂ ਕਪੂਰਥਲਾ ਤੋਂ ਚਿੰਤਪੁਰਨੀ ਮੱਥਾ ਟੇਕਣ ਲਈ ਆਏ ਸਨ । ਗੱਡੀ ਵਿੱਚ ਸਵਾਰ ਬਾਕੀ ਸ਼ਰਧਾਲੂ ਸੁਰੱਖਿਅਤ ਹਨ।-
Advertisment

Stay updated with the latest news headlines.

Follow us:
Advertisment