ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ:ਮੁੰਬਈ : ਪਾਲੀਵੁੱਡ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਭਾਵੇਂ ਫ਼ਿਲਮ ਤੋਂ ਇੱਕ ਵਖਫਾ ਦੂਰ ਰਹੀ ਅਤੇ ਫ਼ਿਲਮੀ ਪਰਦੇ ‘ਤੇ ਘਟ ਨਜ਼ਰ ਆਉਂਦੀ ਹੋਵੇ ਪਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿ ਕੇ ਆਪਣੇ ਚਾਹੁਣ ਵਾਲਿਆਂ ਤੱਕ ਆਪਣੀਆਂ ਗਤੀਵਿਧੀਆਂ ਸਾਂਝੀਆਂ ਜ਼ਰੂਰ ਕਰਦੀ ਹੈ।

ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਹਾਲ ਹੀ ‘ਚ ਨੀਰੂ ਨੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਨੇ black and white ਰੰਗ ਦੀ ਡ੍ਰੇਸ ਪਾਈ ਹੈ। ਇਸ ਸਟਾਈਲਿਸ਼ ਲੁੱਕ ‘ਚ ਨੀਰੂ ਬਾਜਵਾ ਬੇਹੱਦ ਦਿਲਕਸ਼ ਲੱਗ ਰਹੀ ਹੈ। ਇਸ ਲੁੱਕ ਵਿਚ ਇੱਕ ਵੱਡੇ ਕਾਰਪੋਰੇਟ ਜਗਤ ਨਾਲ ਜੁੜੀ ਹੋਈ ਨਜ਼ਰ ਆਉਂਦੀ ਹੈ। ਦਿਲਕਸ਼ ਅਦਾਕਾਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਤੇ ਲਾਈਕਸ ,ਕੁਮੈਂਟਸ ਕਰਕੇ ਲੋਕ ਉਨ੍ਹਾਂ ਦੀ ਪ੍ਰਸ਼ਸੰਸਾ ਵੀ ਕਰ ਰਹੇ ਹਨ

ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਗੱਲ ਕਰੀਏ ਨੀਰੂ ਦੀ ਖੂਬਸੂਰਤੀ ਦੀ ਤੇ ਨੀਰੂ ਅੱਜ ਇੰਨੇ ਸਾਲਾਂ ਬਾਅਦ ਵੀ ਆਪਣੀ ਖੂਬਸੂਰਤੀ ਨਾਲ ਕਈ ਨੌਜਵਾਨਾਂ ਨੂੰ ਪਿੱਛੇ ਛੱਡ ਦੀ ਹੈ। ਉਹਨਾਂ ਦੀ ਫਿੱਟਨੈੱਸ ਨਾਲ ਵੀ ਯਾਰੀ ਡੂੰਘੀ ‘ਹੈ , ਉਹਨਾਂ ਅੱਜ ਵੀ ਫਿੱਟਨੈੱਸ ਜ਼ਰੀਏ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ। ਜੋ ਕਿ ਅੱਜ ਦੇ ਨੌਜਵਾਨ ਕਲਾਕਾਰਾਂ ਨੂੰ ਵੀ ਮਾਤ ਪਾਉਂਦੀ ਹੈ। ਨੀਰੂ ਬਾਜਵਾ ਅੱਜ ਵੀ ਹਰ ਇਕ ਨੌਜਵਾਨ ਦੀ ਪਹਿਲੀ ਪਸੰਦ ਹੈ।

ਨੀਰੂ ਬਾਜਵਾ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ

ਨੀਰੂ ਬਾਜਵਾ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓ ਜ਼ਰੀਏ ਪ੍ਰਸ਼ੰਸਕਾਂ ਦੇ ਸੰਪ੍ਰਸਕ ‘ਚ ਰਹਿੰਦੀ ਹੈ , ਜਿਥੇ ਕਦੇ ਪਤੀ ਨਾਲ ਤੇ ਕਦੇ ਬੱਚਿਆਂ ਨਾਲ ਕੁਝ ਅਹਿਮ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ,ਵਿਆਹ ਤੋਂ ਬਾਅਦ ਉਨ੍ਹਾਂ ਦੇ ਤਿੰਨ ਬੱਚੀਆਂ ਹਨ ,ਜਿਨਾਂ ਚ ਇਕ ਕੁੜੀ ਪਹਿਲਾਂ ਸੀ ਅਤੇ ਹੁਣ ਪਿਛਲੇ ਸਾਲ ਹੀ ਉਹਨਾਂ ਦੋ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਸੀ। ਉਥੇ ਹੀ ਭੈਣਾਂ ਨਾਲ ਵੀ ਉਹ ਅਕਸਰ ਹੀ ਮਸਤੀ ਕਰਦੀ ਨਜ਼ਰ ਆਉਂਦੀ ਹੈ। ਜਿਸ ਨਾਲ ਉਨ੍ਹਾਂ ਦੀ ਭੈਣਾਂ ਨਾਲ ਵੀ ਨੇੜਤਾ ਕਾਫੀ ਜ਼ਾਹਿਰ ਹੁੰਦੀ ਹੈ।

ਜੇ ਗੱਲ ਕਰੀਏ ਨੀਰੂ ਬਾਜਵਾ ਦੀਆਂ ਹਾਲ ਹੀ ਰਿਲੀਜ਼ ਹੋਈਆਂ ਫ਼ਿਲਮਾਂ ਦੀ ਤਾਂ ਉਹ ਪਿਛਲੇ ਸਾਲ ‘ਛੜਾ’ ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਨਾਲ ਸਿਲਵਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਨੀਰੂ ਦਿਲਜੀਤ ਅਤੇ ਗਿੱਪੀ ਗਰੇਵਾਲ ਨਾਲ ਸਕਰੀਨ ਸਾਂਝੀ ਕਰ ਚੁਕੇ ਹਨ ਅਤੇ ਉਨ੍ਹਾਂ ਦੀ ਇਸ ਕੈਮਿਸਟਰੀ ਨੂੰ ਖੂਬ ਸਰਾਹਿਆ ਗਿਆ ਹੈ।
-PTCNews