NEET UG ਪ੍ਰੀਖਿਆ ਦੇਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਨਵੀਆਂ ਗਾਈਡਲਾਈਨਜ਼

By Riya Bawa - September 09, 2021 4:09 pm

ਨਵੀਂ ਦਿੱਲੀ: ਦੇਸ਼ ਵਿਚ ਨੈਸ਼ਨਲ ਇਲਿਜੀਬਿਲਿਟੀ ਕਮ ਐਂਟ੍ਰੈਂਸ ਟੈਸਟ ਅੰਡਰਗ੍ਰੈਜੂਏਟ (NEET UG 2021) 12 ਸਤੰਬਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਰਵਾਈ ਜਾਵੇਗੀ। NEET UG 2021 ਪ੍ਰੀਖਿਆ ਵਿਚ ਕੋਰੋਨਾ ਨੂੰ ਵੇਖਦੇ ਹੋਏ ਕੁਝ ਸਾਵਧਾਨੀ ਅਤੇ ਨਿਯਮ ਲਾਗੂ ਕੀਤੇ ਗਏ ਹਨ। NEET UG 2021 ਪ੍ਰੀਖਿਆ ਕੇਂਦਰ ਵਿੱਚ ਦਾਖਲ ਹੁੰਦੇ ਸਮੇਂ, ਵਿਦਿਆਰਥੀਆਂ ਲਈ ਆਪਣੇ NEET UG 2021 ਐਡਮਿਟ ਕਾਰਡ ਦੇ ਨਾਲ ਵੈਧ ਆਈਡੀ ਪਰੂਫ ਲਿਆਉਣਾ ਲਾਜ਼ਮੀ ਹੈ।

ਦੱਸ ਦੇਈਏ ਕਿ NEET UG ਦੀ ਪ੍ਰੀਖਿਆ 12 ਸਤੰਬਰ ਨੂੰ ਪੈੱਨ ਤੇ ਪੇਪਰ ਮੋਡ ਵਿੱਚ 13 ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ। NEET UG 2021 ਲਈ NTA ਵੱਲੋਂ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੜ੍ਹੋ NEET UG 2021 ਪ੍ਰੀਖਿਆ ਲਈ ਗਾਈਡਲਾਈਨਜ਼

-ਵਿਦਿਆਰਥੀਆਂ ਨੂੰ ਇਲੈਕਟ੍ਰੌਨਿਕ ਉਪਕਰਣ ਜਿਵੇਂ ਕਿ ਹੈਲਥ ਬੈਂਡ, ਈਅਰਫੋਨ, ਕੈਲਕੁਲੇਟਰ, ਮੋਬਾਈਲ ਫੋਨ ਜਾਂ ਪੇਨ ਡਰਾਈਵ ਪ੍ਰੀਖਿਆ ਹਾਲ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।
-ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ ਦੇ ਅੰਦਰ ਖਾਣ -ਪੀਣ ਦੀਆਂ ਵਸਤੂਆਂ ਨਾਲ ਲੈ ਜਾਣ ਦੀ ਆਗਿਆ ਨਹੀਂ ਹੋਵੇਗੀ।
- ਪਾਰਦਰਸ਼ੀ ਬੋਤਲ ਵਿੱਚ ਪਾਣੀ ਦੀ ਆਗਿਆ ਹੈ, ਵਿਦਿਆਰਥੀ ਫੇਸ ਮਾਸਕ, ਪਾਰਦਰਸ਼ੀ ਬੋਤਲ ਵਿੱਚ ਸੈਨੀਟਾਈਜ਼ਰ ਅਤੇ ਫੇਸ ਸ਼ੀਲਡ ਵੀ ਰੱਖ ਸਕਦੇ ਹਨ।

-ਪ੍ਰੀਖਿਆ ਦੇ ਦਿਨ ਵਿਦਿਆਰਥੀਆਂ ਨੂੰ NEET UG ਡ੍ਰੈੱਸ ਕੋਡ ਦੀ ਪਾਲਣਾ ਕਰਨੀ ਪੈਂਦੀ ਹੈ।
- ਪ੍ਰੀਖਿਆ ਹਾਲ ਵਿੱਚ ਲੰਮੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ ਹੈ।
-ਪ੍ਰੀਖਿਆ ਕੇਂਦਰ ਵਿੱਚ ਬੰਦ ਜੁੱਤੀਆਂ ਪਾਉਣ ਦੀ ਆਗਿਆ ਨਹੀਂ ਹੈ।

-PTC News

adv-img
adv-img