ਨੀਟੂ ਸ਼ਟਰਾਂ ਵਾਲੇ ਦਾ ਨਵਾਂ ਡਰਾਮਾ, ਰਿੰਗ ‘ਚ ਹੋਈ ਛਿੱਤਰ-ਪਰੇਡ, ਰੈਸਲਰ ਨੇ ਤੋੜੀ ਬਾਂਹ

By Shanker Badra - May 13, 2020 6:05 pm

ਨੀਟੂ ਸ਼ਟਰਾਂ ਵਾਲੇ ਦਾ ਨਵਾਂ ਡਰਾਮਾ, ਰਿੰਗ ‘ਚ ਹੋਈ ਛਿੱਤਰ-ਪਰੇਡ, ਰੈਸਲਰ ਨੇ ਤੋੜੀ ਬਾਂਹ:ਜਲੰਧਰ : ਨੀਟੂ ਸ਼ਟਰਾਂ ਵਾਲਾ ਆਏ ਦਿਨ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿਚ ਰਹਿੰਦਾ ਹੈ। ਕੋਰੋਨਾ ਸੰਕਟ ਵਿਚਾਲੇ ਨੀਟੂ ਸ਼ਟਰਾਂ ਵਾਲੇ ਦੇ ਡਰਾਮੇ ਦਾ ਨਵਾਂ ਵੀਡਿਓ ਸਾਹਮਣੇ ਆਇਆ ਹੈ ਅਤੇ ਰਿੰਗ ‘ਚ ਛਿੱਤਰ-ਪਰੇਡ ਹੁੰਦੀ ਹੈ।

ਜਿਸ ਵਿਚ ਉਹ ਗ੍ਰੇਟ ਖਲੀ ਦੀ ਰੈਸਲਿੰਗ ਅਕੈਡਮੀ 'ਚ ਜਾਂਦਾ ਹੈ ਤੇ ਇਕ ਰੈਸਲਰ ਨਾਲ ਉਲਝਦਾ ਹੋਇਆ ਦਿਖਾਈ ਦਿੰਦਾ ਹੈ ਤੇ ਰੈਸਲਰ ਨੂੰ ਖਲੀ ਨਾਲ ਮਿਲਣ ਦੀ ਗੱਲ ਕਰਦਾ ਹੈ। ਨੀਟੂ ਸ਼ਟਰਾਂ ਵਾਲਾ ਸੁਪਰ ਬੁਆਏ ਨੂੰ ਰਿੰਗ 'ਚ ਆਉਣ ਦੀ ਚੁਣੌਤੀ ਦਿੰਦਾ ਹੈ ਤੇ ਦੋਵਾਂ 'ਚ ਕੁਸ਼ਤੀ ਹੁੰਦੀ ਹੈ।

ਇਸ ਦੌਰਾਨ ਸੁਪਰ ਬੁਆਏ ਵੱਲੋਂ ਨੀਟੂ ਸ਼ਟਰਾਂ ਵਾਲੇ ਦੀ ਬਾਂਹ ਤੋੜ ਦਿੱਤੀ ਜਾਂਦੀ ਹੈ ਅਤੇ ਉਹ ਦਰਦ ਨਾਲ ਤੜਫ਼ਦਾ ਮੁੜ ਵਾਪਸ ਆ ਕੇ ਲੜਨ ਦੀ ਗੱਲ ਕਰਦਾ ਚਲਾ ਜਾਂਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲਾ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾ ਰਿਹਾ ਸੀ। ਹੁਣ ਉਸ ਨੇ ਨੀਟੂ ਸ਼ਟਰਾਂ ਵਾਲਾ ਵੀਡਿਉ ਵਿਚ ਐਕਟਿੰਗ ਕਰਦਾ ਨਜ਼ਰ ਆ ਰਿਹਾ ਹੈ।
-PTCNews

adv-img
adv-img