Wed, Apr 24, 2024
Whatsapp

ਤਾਂ ਇਸ ਲਈ ਨਹੀਂ ਦੱਸਿਆ ਕਿਸੇ ਨੂੰ ਗਰਭਵਤੀ ਹੋਣ ਬਾਰੇ, ਨੇਹਾ ਧੂਪੀਆ ਦੀ Pregnancy ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

Written by  Joshi -- September 23rd 2018 01:24 PM -- Updated: September 23rd 2018 01:33 PM
ਤਾਂ ਇਸ ਲਈ ਨਹੀਂ ਦੱਸਿਆ ਕਿਸੇ ਨੂੰ ਗਰਭਵਤੀ ਹੋਣ ਬਾਰੇ, ਨੇਹਾ ਧੂਪੀਆ ਦੀ Pregnancy ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

ਤਾਂ ਇਸ ਲਈ ਨਹੀਂ ਦੱਸਿਆ ਕਿਸੇ ਨੂੰ ਗਰਭਵਤੀ ਹੋਣ ਬਾਰੇ, ਨੇਹਾ ਧੂਪੀਆ ਦੀ Pregnancy ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

Neha Dhupia Pregnancy Exposed: ਤਾਂ ਇਸ ਲਈ ਨਹੀਂ ਦੱਸਿਆ ਕਿਸੇ ਨੂੰ ਗਰਭਵਤੀ ਹੋਣ ਬਾਰੇ, ਨੇਹਾ ਧੂਪੀਆ ਦੀ Pregnancy ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਜਲਦੀ ਜਲਦੀ ਵਿਆਹ, ਸੀਕ੍ਰੇਟ ਪ੍ਰੈਗਨੈਂਸੀ, ਅਤੇ ਫਿਰ ਇੱਕਦਮ ਗਰਭਵਤੀ ਹੋਣ ਬਾਰੇ ਐਲਾਨ ਕਰਨਾ, ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਜ਼ਿੰਦਗੀ ਦਰਸ਼ਕਾਂ ਲਈ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹਾਂਲਾਕਿ, ਇਹ ਅੰਦਾਜ਼ਾ ਪਹਿਲਾਂ ਤੋਂ ਹੀ ਲਗਾਇਆ ਜਾ ਰਿਹਾ ਸੀ ਕਿ ਨੇਹਾ ਗਰਭਵਤੀ ਹੈ ਪਰ ਉਸਦੇ ਪਿਤਾ  ਵੱਲੋਂ ਇਹਨਾਂ ਸਾਰੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। Neha Dhupia Pregnancy Exposedਨੇਹਾ ਅਤੇ ਅੰਗਦ ਨੇ ਮਈ ਵਿੱਚ ਚੁੱਪ-ਚਾਪ ਵਿਆਹ ਕਰਵਾ ਲਿਆ ਸੀ ਅਤੇ ਕੇਵਲ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ ਨੇਹਾ ਗਰਭਵਤੀ ਹੈ। ਇਹ ਖਬਰ ਸੁਣਦਿਆਂ ਹੀ ਇੰਟਰਨੈੱਟ 'ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਸੀ,  ਜਿਸ 'ਚ ਨੇਹਾ ਨੇ ਆਪਣਾ ਬੇਬੀ ਬੰਪ ਦਿਖਾਇਆ ਹੈ। ਇੱਕ ਇੰਟਰਵਿਊ ਵਿੱਚ, ਨੇਹਾ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਇੰਨੀ ਦੇਰ ਲਈ ਖਬਰ ਨੂੰ ਇਸ  ਲਈ ਛੁਪਾ ਕੇ ਰੱਖਿਆ ਕਿਉਂਕਿ ਇੰਡਸਟਰੀ ਵਿੱਚ ਉਸਨੂੰ ਕੰਮ ਮਿਲਣਾ ਬੰਦ ਹੋ ਸਕਦਾ ਸੀ। ਇੰਡਸਟਰੀ ਦੇ ਕੰਮ ਕਰਨ ਦੀ ਮਾਨਸਿਕਤਾ 'ਤੇ ਦੋਸ਼ ਲਾਉਂਦਿਆਂ, ਉਸਨੇ ਕਿਹਾ, "ਮੈਂ ਚਿੰਤਤ ਸੀ ਕਿ ਲੋਕ ਮੇਰੇ ਨਾਲ ਕੰਮ ਕਰਨਾ ਬੰਦ ਕਰ ਦੇਣਗੇ। ਇਹ ਇਕ ਵਧੀਆ ਗੱਲ ਸੀ ਕਿ ਛੇਵੇਂ ਮਹੀਨੇ ਤੱਕ ਮੇਰਾ ਪੇਟ ਨਜ਼ਰ ਨਹੀਂ ਆਇਆ ਅਤੇ ਖੁਸ਼ਕਿਸਮਤੀ ਨਾਲ, ਮੇਰੇ 'ਚ ਪੂਰੀ ਹਿੰਮਤ ਹੈ ਹੋਰ ਕੰਮ ਕਰਨ ਦੀ।" Neha Dhupia Pregnancy Exposedਨੇਹਾ ਨੇ ਜ਼ੋਰ ਦਿੱਤਾ ਕਿ ਜਣੇਪੇ ਤੋਂ ਬਾਅਦ ਵੀ ਉਹਨਾਂ ਦਾ ਛੁੱਟੀ ਲੈਣ ਦਾ ਇਰਾਦਾ ਨਹੀਂ ਹੈ। —PTC News


Top News view more...

Latest News view more...