ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਨੇਹਾ ਕੱਕੜ ਤੇ ਆਦਿਤਿਆ, ਭਰਾ ਟੋਨੀ ਕੱਕੜ ਨੇ ਕੀਤੀ ਪੁਸ਼ਟੀ

Neha Kakkar And Aditya Narayan Wedding Tony Kakkar Officially Announces
ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਨੇਹਾ ਕੱਕੜ ਤੇ ਆਦਿਤਿਆ, ਭਰਾ ਟੋਨੀ ਕੱਕੜ ਨੇ ਕੀਤੀ ਪੁਸ਼ਟੀ 

ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਨੇਹਾ ਕੱਕੜ ਤੇ ਆਦਿਤਿਆ, ਭਰਾ ਟੋਨੀ ਕੱਕੜ ਨੇ ਕੀਤੀ ਪੁਸ਼ਟੀ:ਨਵੀਂ ਦਿੱਲੀ : ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਪਰ ਦੋਵਾਂ ਦੇ ਵਿਆਹ ਦੇ ਚਰਚੇ ਲੰਬੇ ਸਮੇਂ ਤੋਂ ਹਨ।ਨੇਹਾ ਫਿਲਹਾਲ ਸਿੰਗਿੰਗ ਰਿਐਲਟੀ ਸ਼ੋਅ ਇੰਡੀਅਨ ਆਇਡਲ ਜੱਜ ਕਰ ਰਹੀ ਹਨ ਤੇ ਆਦਿਤਿਆ ਉਸ ਸ਼ੋਅ ਨੂੰ ਹੋਸਟ ਕਰ ਰਹੇ ਹਨ।ਖ਼ਬਰਾਂ ਆ ਰਹੀਆਂ ਹਨ ਕਿ ਨੇਹਾ ਕੱਕੜ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨਾਲ ਵਿਆਹ ਦੇ ਬੱਝਣ ਵਿੱਚ ਬੱਝਣ ਜਾ ਰਹੀ ਹੈ।

Neha Kakkar And Aditya Narayan Wedding Tony Kakkar Officially Announces
ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਨੇਹਾ ਕੱਕੜ ਤੇ ਆਦਿਤਿਆ, ਭਰਾ ਟੋਨੀ ਕੱਕੜ ਨੇ ਕੀਤੀ ਪੁਸ਼ਟੀ

ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਨੇ ਵਿਆਹ ਦੀਆਂ ਰਸਮਾਂ ‘ਇੰਡੀਅਨ ਆਈਡਲ’ ਦੇ ਸਟੇਜ ‘ਤੇ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਨੇਹਾ ਨੇ ਕਦੀ ਪਰਦੇ ‘ਤੇ ਆਦਿਤਿਆ ਦਾ ਪ੍ਰਪੋਜ਼ਨ ਅਸੈਪਟ ਨਹੀਂ ਕੀਤਾ ਪਰ ਦੋਵਾਂ ਦੇ ਵਿਆਹ ਦੀ ਚਰਚਾ ਜ਼ੋਰਸੋਰ ਨਾਲ ਚੱਲ ਰਹੀ ਹੈ। ਹੁਣ ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਦੇ ਵਿਆਹ ਦੀਆਂ ਖ਼ਬਰਾਂ ਨੂੰ ਨੇਹਾ ਦੇ ਭਰਾ ਟੋਨੀ ਕੱਕੜ ਨੇ ਵਿਰਾਮ ਲਗਾ ਦਿੱਤਾ ਹੈ ਤੇ ਦੋਵਾਂ ਦੇ ਵਿਆਹ ਦੀ ਤਾਰੀਕ ਵੀ ਅਨਾਊਂਸ ਕਰ ਦਿੱਤੀ ਹੈ। ਟੋਨੀ ਕੱਕੜ ਨੇ ਖ਼ੁਦ ਆਪਣੀ ਭੈਣ ਨੇਹਾ ਦੇ ਵਿਆਹ ਦੀ ਤਾਰੀਕ ਦਾ ਖ਼ੁਲਾਸਾ ਕੀਤਾ ਹੈ।

Neha Kakkar And Aditya Narayan Wedding Tony Kakkar Officially Announces
ਇਸ ਦਿਨ ਵਿਆਹ ਦੇ ਬੰਧਨ ‘ਚ ਬੱਝਣਗੇ ਨੇਹਾ ਕੱਕੜ ਤੇ ਆਦਿਤਿਆ, ਭਰਾ ਟੋਨੀ ਕੱਕੜ ਨੇ ਕੀਤੀ ਪੁਸ਼ਟੀ

ਟੋਨੀ ਕੱਕੜ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ,ਜਿਸ ਵਿਚ ਨੇਹਾ, ਆਦਿਤਿਆ ਨਾਲ ਇੱਕ ਬੀਚ ‘ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਜਦੋਂ ਆਦਿਤਿਆ ਨੇਹਾ ਨਾਲ ਕੁਝ ਰੋਮਾਂਟਿਕ ਗੱਲਾਂ ਕਰ ਰਹੇ ਹਨ ਤਾਂ ਟੋਨੀ ਕੱਕੜ ਉੱਥੇ ਆਉਂਦੇ ਹਨ ਤੇ ਕਹਿੰਦੇ ਹਨ ਕਿ ‘ਮੈਂ ਸੋਚਿਆ ਇਨ੍ਹਾਂ ਦੋਵਾਂ ਦਾ ਵਿਆਹ ਹੋ ਰਿਹਾ ਹੈ 14 ਫਰਵਰੀ ਨੂੰ, ਉਸ ਤੋਂ ਪਹਿਲਾਂ ਮੈਂ ਇੱਥੇ ਆਪਣਾ ਇਕ ਵੀਡੀਓ ਸ਼ੂਟ ਕਰ ਲਵਾਂ।’ ਇਸ ਤੋਂ ਬਾਅਦ ਟੋਨੀ ਤੇ ਨੇਹਾ ਆਪਣੇ ਅਪਕਮਿੰਗ ਸੌਂਗ ‘ਗੋਆ ਬੀਚ’ ਬਾਰੇ ਜਾਣਕਾਰੀ ਦਿੰਦੇ ਹਨ ਜੋ 10 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ।


ਦੱਸ ਦੇਈਏ ਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਦੇ ਵਿਚਕਾਰ ਨੇਹਾ ਕੱਕੜ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ‘ਲਾਲ ਚੂੜਾ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਨੂੰ ਉਨ੍ਹਾਂ ਦੇ ਗਾਣੇ ‘ਯਾਦ ਪੀਆ ਕੀ ਆਨੇ ਲਗੀ ਨੂੰ ਲਿਪਸਿੰਕ ਕਰਕੇ ਬਣਾਇਆ ਗਿਆ ਹੈ। ਅਜਿਹਾ ਲਗਦਾ ਹੈ ਕਿ ਉਹ ਆਦਿਤਿਆ ਨਰਾਇਣ ਨੂੰ ਯਾਦ ਕਰ ਰਹੀ ਹੈ। ਨੇਹਾ ਕੱਕੜ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉਸਦੇ ਬਹੁਤ ਸਾਰੇ ਫੈਨ ਪੇਜ ਵੀ ਇਸ ਨੂੰ ਸ਼ੇਅਰ ਕਰ ਚੁੱਕੇ ਹਨ।
-PTCNews