ਹੋਰ ਖਬਰਾਂ

ਨੇਹਾ ਕੱਕੜ ਨੇ ਬੈਲੀ ਡਾਂਸ' ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ

By Shanker Badra -- July 01, 2019 5:07 pm -- Updated:Feb 15, 2021

ਨੇਹਾ ਕੱਕੜ ਨੇ ਬੈਲੀ ਡਾਂਸ' ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ:ਨਵੀਂ ਦਿੱਲੀ : ਪੰਜਾਬੀ ਗਾਇਕਾ ਨੇਹਾ ਕੱਕੜ ਨੇ ਆਪਣੀ ਬਾਲੀਵੁੱਡ ਅਤੇ ਗਾਇਕੀ 'ਚ ਖਾਸ ਪਛਾਣ ਬਣਾਈ ਹੈ। ਨੇਹਾ ਕੱਕੜ ਨੇ ਬਾਲੀਵੁੱਡ ਦੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਨੇਹਾ ਕੱਕੜ ਆਪਣੀ ਮਖਮਲੀ ਆਵਾਜ਼ ਅਤੇ ਅਦਾਵਾਂ ਦੇ ਸਦਕਾ ਅੱਜ ਲੱਖਾਂ ਦਿਲਾਂ 'ਤੇ ਰਾਜ ਕਰ ਰਹੀ ਹੈ। ਹਾਲ ਹੀ 'ਚ ਗਾਇਕਾ ਨੇਹਾ ਕੱਕੜ ਨੇ ਬੈਲੀ ਡਾਂਸ ਨਾਲ ਖ਼ੂਬ ਧਮਾਲ ਮਚਾਇਆ ਹੈ।

Neha Kakkar belly dance , Video viral
ਨੇਹਾ ਕੱਕੜ ਨੇ ਬੈਲੀ ਡਾਂਸ' ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ

ਗਾਇਕਾ ਨੇਹਾ ਕੱਕੜ ਦੀ ਕਿਊਟਨੈੱਸ ਦੇ ਲੱਖਾਂ ਦੀਵਾਨੇ ਹਨ। ਉਸ ਦਾ ਕੋਈ ਵੀ ਗੀਤ ਰਿਲੀਜ਼ ਹੁੰਦੇ ਹੀ ਵਾਇਰਲ ਹੋ ਜਾਂਦਾ ਹੈ। ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

Neha Kakkar belly dance , Video viral
ਨੇਹਾ ਕੱਕੜ ਨੇ ਬੈਲੀ ਡਾਂਸ' ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ

ਇਸ ਵੀਡੀਓ 'ਚ ਉਹ ਆਪਣੇ ਗੀਤ 'ਦਿਲਬਰ' 'ਤੇ ਬੈਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ।ਉਨ੍ਹਾਂ ਦੇ ਵੀਡੀਓ ਅਪਲੋਡ ਕਰਨ ਤੋਂ 5 ਘੰਟੇ ਬਾਅਦ ਹੀ ਇਹ ਵਾਇਰਲ ਹੋ ਗਈ ਤੇ ਹੁਣ ਤੱਕ ਸੋਸ਼ਲ ਮੀਡੀਆ 'ਤੇ 10 ਲੱਖ ਤੋਂ ਜ਼ਿਆਦਾ ਵਾਰ ਦੇਖੀ ਜਾ ਚੁੱਕੀ ਹੈ।ਨੇਹਾ ਦੇ ਫੈਨਜ਼ ਤੋਂ ਇਲਾਵਾ ਬਾਲੀਵੁੱਡ ਸੈਲੇਬ੍ਰਿਟੀ ਵੀ ਲਗਾਤਾਰ ਇਸ ਵੀਡੀਓ 'ਤੇ ਕੰਮੈਂਟ ਤੇ ਲਾਈਕ ਕਰ ਰਹੇ ਹਨ।

Neha Kakkar belly dance , Video viral
ਨੇਹਾ ਕੱਕੜ ਨੇ ਬੈਲੀ ਡਾਂਸ' ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ

ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੀ ਨੇਹਾ ਕੱਕੜ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ,' ਮੈਂ ਆਪਣੇ ਹੀ ਗਾਣੇ 'ਤੇ ਡਾਂਸ ਕਰਦੀ ਹਾਂ।' ਨੇਹਾ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਤੇ ਉਹ ਇਸ ਵੀਡੀਓ 'ਚ ਦਰਸ਼ਕ ਨੇਹਾ ਦਾ ਜ਼ੋਸ਼ ਵਧਾ ਰਹੇ ਹਨ।
-PTCNews

 

View this post on Instagram

 

When I Dance on My Own Song! ♥️? #Dilbar #NehaKakkar

A post shared by Neha Kakkar (@nehakakkar) on