ਨੇਹਾ ਕੱਕੜ ਨੇ ਮਜ਼ਾਕ-ਮਜ਼ਾਕ ‘ਚ ਉਤਾਰਿਆ ਗਾਊਨ, ਵੀਡੀਓ ਹੋਈ ਵਾਇਰਲ

neha kakkar
ਨੇਹਾ ਕੱਕੜ ਨੇ ਮਜ਼ਾਕ-ਮਜ਼ਾਕ 'ਚ ਉਤਾਰਿਆ ਗਾਊਨ, ਵੀਡੀਓ ਹੋਈ ਵਾਇਰਲ

ਨੇਹਾ ਕੱਕੜ ਨੇ ਮਜ਼ਾਕ-ਮਜ਼ਾਕ ‘ਚ ਉਤਾਰਿਆ ਗਾਊਨ, ਵੀਡੀਓ ਹੋਈ ਵਾਇਰਲ,ਲਗਾਤਾਰ ਸੁਰਖੀਆਂ ‘ਚ ਰਹਿਣ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਨੇਹਾ ਕੱਕੜ ਮਸ਼ਹੂਰ ਸਿੰਗਰ ਸੋਨੂੰ ਨਿਗਮ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

neha kakkar
ਨੇਹਾ ਕੱਕੜ ਨੇ ਮਜ਼ਾਕ-ਮਜ਼ਾਕ ‘ਚ ਉਤਾਰਿਆ ਗਾਊਨ, ਵੀਡੀਓ ਹੋਈ ਵਾਇਰਲ

ਦੱਸ ਦੇਈਏ ਕਿ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਤੋਂ ਬਾਅਦ ਲਗਾਤਾਰ ਸੁਰਖੀਆਂ ‘ਚ ਛਾਈ ਹੋਈ ਹੈ। ਇੰਨਾਂ ਹੀ ਨਹੀਂ ਬ੍ਰੇਕਅੱਪ ਕਾਰਨ ਉਹ ਡਿਪ੍ਰੇਸ਼ਨ ‘ਚ ਵੀ ਚਲੀ ਗਈ, ਜਿਸ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਦੱਸਿਆ ਸੀ।

ਹੋਰ ਪੜ੍ਹੋ:ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੀ ਵਿਦਿਆਰਥਣ ਨੂੰ ਮਿਲਿਆ ਬੇਹਤਰੀਨ ਪੇਪਰ ਲਈ ਐਵਾਰਡ

ਇਸ ਵੀਡੀਓ ‘ਚ ਨੇਹਾ ਕੱਕੜ ਸੋਨੂ ਨਿਗਮ ਨਾਲ ਖੂਬ ਮਸਦਤੀ ਕਰ ਹੀ ਹੈ। ਦਰਅਸਲ ਇਹ ਵੀਡੀਓ ਪੋਸਟ ਪੈਕਅੱਪ ਹੈ। ਵੀਡੀਓ ‘ਚ ਤੁਸੀ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਨੇਹਾ ਕੱਕੜ ਕਾਲੇ ਰੰਗ ਦੀ ਆਊਟਫਿੱਟ ‘ਚ ਸ਼ੂਟ ਕਰਵਾ ਰਹੀ ਹੈ।ਫੋਟੋਸ਼ੂਟ ਦੌਰਾਨ ਉਹ ਆਪਣਾ ਗਾਊਨ ਉਤਾਰ ਦਿੰਦੀ ਹੈ, ਜਿਸ ਨੂੰ ਦੇਖ ਕੇ ਸੋਨੂੰ ਨਿਗਮ ਘਬਰਾ ਜਾਂਦੇ ਹਨ।

neha kakkar
ਨੇਹਾ ਕੱਕੜ ਨੇ ਮਜ਼ਾਕ-ਮਜ਼ਾਕ ‘ਚ ਉਤਾਰਿਆ ਗਾਊਨ, ਵੀਡੀਓ ਹੋਈ ਵਾਇਰਲ

ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਨੇ ਸਾਲ 2006 ‘ਚ ਟੀ. ਵੀ. ਸ਼ੋਅ ‘ਇੰਡੀਅਨ ਆਈਡਲ’ ਨਾਲ ਕੀਤੀ ਸੀ ਤੇ ਹਾਲ ਹੀ ‘ਚ ਉਹ ‘ਇੰਡੀਅਨ ਆਈਡਲ’ ਦੀ ਜੱਜ ਵੀ ਰਹਿ ਚੁੱਕੀ ਹੈ। ਨੇਹਾ ਕੱਕੜ ਆਪਣੇ ਪ੍ਰੇਮ ਸਬੰਧਾਂ ਕਾਰਨ ਲਗਾਤਾਰ ਸੁਰਖੀਆਂ ‘ਚ ਰਹੀ ਹੈ ਤੇ ਹੁਣ ਇੱਕ ਵਾਰ ਫਿਰ ਵੀਡੀਓ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ।

-PTC News