ਕੁੜੀ ਨੇ ਕੋਰੋਨਾ ਪੀੜਤ ਪਿਤਾ ਲਈ ਮੰਗੀ ਮਦਦ ਤਾਂ ਗੁਆਂਢੀ ਨੇ ਰੱਖੀ ਸ਼ਰਮਨਾਕ ਮੰਗ

By Jagroop Kaur - May 14, 2021 4:05 pm

ਕੋਰੋਨਾ ਦੀ ਦੂਜੀ ਖ਼ਤਰਨਾਕ ਲਹਿਰ ਜਿੱਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ।ਇਸ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਇਨਸਾਨੀਅਤ ਦਿਖਾਉਂਦੇ ਹੋਏ ਇਕ ਦੂਜੇ ਦੀ ਮਦਦ ਨੂੰ ਅੱਗੇ ਆ ਰਹੇ ਹਨ , ਉਥੇ ਹੀ ਇਸ ਦੌਰਾਨ ਕੁਝ ਲੋਕ ਇਨਸਾਨੀਅਤ ਸ਼ਰਮਸਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ,ਜਿਥੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ,

ਜਿਸ ਵਿਚ ਕੁੜੀ ਨੇ ਅੱਜ ਦੀ ਮਰ ਰਹੀ ਇਨਸਾਨੀਅਤ ਦੀ ਕਾਲੀ ਤਸਵੀਰ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਦਰਅਸਲ ਇਕ ਕੁੜੀ ਨੇ ਟਵਿਟਰ 'ਤੇ ਪੋਸਟ ਪਾਈ ਹੈ ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦੇ ਜਾਣਕਾਰ ਦੀ ਬੇਟੀ ਆਪਣੇ ਕੋਰੋਨਾ ਪੀੜਤ ਪਿਤਾ ਦੇ ਲਈ ਆਕਸੀਜਨ ਦੀ ਮਦਦ ਲਈ ਜਦ ਆਪਣੇ ਗੁਆਂਢੀ ਕੋਲ ਗਈ ਤਾਂ ਉਸ ਨੇ ਬਦਲੇ 'ਚ ਅਜਿਹੀ ਸ਼ਰਤ ਰੱਖੀ ਕੇ ਸੁਨ ਕੇ ਸ਼ਰਮਸਾਰ ਹੋ ਗਈ

My friend’s sister like my baby sister was asked by a neighbour in an elite colony to sleep with him for an oxygen cylinder that she desperately needed for her father;

Read More : ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

ਭਾਵਰੀਨ ਨਾਮਕ ਮਹਿਲਾ ਵੱਲੋਂ ਕੀਤੇ ਟਵੀਟ ਮੁਤਾਬਿਕ ਉਕਤ ਗੁਆਂਢੀ ਨੇ ਮਦਦ ਲਈ ਆਈ ਕੁੜੀ ਨੂੰ ਕਿਹਾ ਕਿ ਜੇਕਰ ਉਸ ਦੇ ਨਾਲ ਸੋਵੇਗੀ ਤਾਂ ਉਹ ਉਸ ਦੀ ਮਦਦ ਕਰ ਸਕਦਾ ਹੈ , ਪਰ ਕੁੜੀ ਨੇ ਉਸ ਨੂੰ ਇਨਕਾਰ ਕਰ ਦਿੱਤਾ , ਉਥੇ ਹੀ ਜਦ ਉਸ ਦੇ ਧਿਆਨ ਵਿੱਚ ਇਹ ਗੱਲ ਆਈ ਤਾਂ ਉਸ ਨੇ ਇਸ ਘਿਨਾਉਣੀ ਕਰਤੂਤ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਦੇ ਸਾਹਮਣੇ ਲਿਆਉਣ ਦੀ ਸੋਚੀ।'sex for oxygen'

'sex for oxygen' ਜਿਸ ਤੇ ਹੁਣ ਲੋਕ ਵੱਖ ਵੱਖ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਅਤੇ ਉਕਤ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਉਥੇ ਹੀ ਹੁਣ ਪੁਲਿਸ ਵੱਲੋਂ ਵਿਅਕਤੀ ਖਿਲਾਫ ਮਾਮਲਾ ਦਰਜ ਕਰਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।Demand for sex in place of oxygen cylinder in Delhi, e-pass sought for sex  in Kerala

Also Read | Coronavirus India: PM Narendra Modi a ‘super-spreader’ of COVID-19, says IMA Vice President

ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਇਕ ਗੱਲ ਤਾਂ ਸਾਫ ਹੈ ਕਿ ਅੱਜ ਦੇ ਇਸ ਯੁਗ ਵਿਚ ਜਿਥੇ ਬਿਮਾਰੀਆਂ ਇਨਸਾਨ ਨੂੰ ਮਾਰ ਰਹੀਆਂ ਹਨ ਉਥੇ ਹੀ ਇਨਸਾਨ ਵੀ ਇਨਸਾਨੀਅਤ ਨੂੰ ਖਤਮ ਕਰ ਰਹੇ ਹਨ। ਲੋਕਾਂ ਦੇ ਜ਼ਮੀਰ ਮਰ ਚੁਕੇ ਹਨ ਜੋ ਇਸ ਔਖੀ ਘੜੀ 'ਚ ਵੀ ਮਜਬੂਰੀ ਦਾ ਫਾਇਦਾ ਲੈਣ ਤੋਂ ਗੁਰੇਜ਼ ਨਹੀਂ ਕਰ ਰਹੇ , ਸ਼ਾਹਿਦ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੁਸੀਬਤ ਕਿਸੇ 'ਤੇ ਵੀ ਆ ਸਕਦੀ ਹੈ।

ਤੁਹਾਡਾ ਇਸ ਖਬਰ 'ਤੇ ਕੀ ਪ੍ਰਤੀਕਰਮ ਹੈ ਆਪਣੇ ਕੁਮੈਂਟ ਜ਼ਰੀਏ ਜਰੂਰ ਦੱਸੋ।

Click here to follow PTC News on Twitter

adv-img
adv-img