Advertisment

ਨੇਪਾਲ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 43 ਲੋਕਾਂ ਦੀ ਮੌਤ

author-image
Jashan A
Updated On
New Update
ਨੇਪਾਲ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 43 ਲੋਕਾਂ ਦੀ ਮੌਤ
Advertisment
ਨੇਪਾਲ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 43 ਲੋਕਾਂ ਦੀ ਮੌਤ,ਕਾਠਮੰਡ: ਪਿਛਲੇ 24 ਘੰਟਿਆਂ ਦੌਰਾ ਨੇਪਾਲ 'ਚ ਨ ਭਾਰੀ ਮੀਂਹ ਪੈਣ ਅਤੇ ਢਿੱਗਾਂ ਡਿੱਗਣ ਕਾਰਨ 43 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ 24 ਲੋਕ ਲਾਪਤਾ ਹਨ।ਨੇਪਾਲ ਦੇ ਮੌਸਮ ਵਿਭਾਗ ਮੁਤਾਬਕ ਦੇਸ਼ ਦੀਆਂ 200 ਤੋਂ ਵੱਧ ਥਾਵਾਂ ਨੂੰ ਮੀਂਹ ਪੱਖੋਂ ਨਾਜ਼ੁਕ ਕਰਾਰ ਦਿੱਤਾ ਗਿਆ ਹੈ। publive-imageਹੜ੍ਹ ਕਾਰਨ ਨੇਪਾਲ ਦੇ ਵਧੇਰੇ ਹਿੱਸੇ ਪਾਣੀ 'ਚ ਡੁੱਬ ਗਏ ਹਨ। ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ ਰਾਹਤ, ਖੋਜ ਅਤੇ ਬਚਾਅ ਕਾਰਜਾਂ 'ਚ ਜੁਟੀਆਂ ਹੋਈਆਂ ਹਨ।ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ 24 ਲੋਕ ਲਾਪਤਾ ਹਨ ਅਤੇ 20 ਲੋਕ ਜ਼ਖਮੀ ਹਨ, ਜਦਕਿ ਹੋਰ 50 ਤੋਂ ਵਧੇਰੇ ਲੋਕਾਂ ਨੂੰ ਰੈਸਕਿਊ ਆਪ੍ਰੇਸ਼ਨ ਤਹਿਤ ਬਚਾਇਆ ਗਿਆ ਹੈ। ਹੋਰ ਪੜ੍ਹੋ:ਵਹੀਕਲ ਚਲਾਉਣ ਵਾਲਿਆਂ ਲਈ ਤਾਜ਼ਾ ਖ਼ਬਰ ,ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ publive-imageਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਕੰਮ ਜਾਰੀ ਹੈ। ਪ੍ਰਧਾਨ ਮੰਤਰੀ ਖੜਗ ਪ੍ਰਸਾਦ ਸ਼ਰਮਾ ਓਲੀ ਨੇ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਹੈ। -PTC News-
nepal-news latest-nepal-news nepal-heavy-rain-news latest-nepal-heavy-rain-news nepal-heavy-rain-news-in-punjabi
Advertisment

Stay updated with the latest news headlines.

Follow us:
Advertisment