Advertisment

ਹੁਣ ਨੇਪਾਲ 'ਚ ਨਹੀਂ ਚੱਲੇਗੀ ਭਾਰਤੀ ਕਰੰਸੀ, ਜਾਣੋ ਵਜ੍ਹਾ

author-image
Jashan A
Updated On
New Update
ਹੁਣ ਨੇਪਾਲ 'ਚ ਨਹੀਂ ਚੱਲੇਗੀ ਭਾਰਤੀ ਕਰੰਸੀ, ਜਾਣੋ ਵਜ੍ਹਾ
Advertisment
ਹੁਣ ਨੇਪਾਲ 'ਚ ਨਹੀਂ ਚੱਲੇਗੀ ਭਾਰਤੀ ਕਰੰਸੀ, ਜਾਣੋ ਵਜ੍ਹਾ,ਨਵੀਂ ਦਿੱਲੀ: ਭਾਰਤ ਦੇ ਗੁਆਂਢੀ ਦੇਸ਼ ਨੇਪਾਲ 'ਚ ਭਾਰਤੀ ਕਰੰਸੀ ਨੂੰ ਹੁਣ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨੇਪਾਲ 'ਚ ਭਾਰਤ ਦੀ ਨਵੀਂ ਕਰੰਸੀ ਗੈਰਕਾਨੂੰਨੀ ਐਲਾਨੀ ਗਈ ਹੈ। ਨੇਪਾਲ ਨੇ ਭਾਰਤੀ ਕਰੰਸੀ 'ਤੇ ਅੱਜ ਤੋਂ ਪਾਬੰਦੀ ਲਗਾ ਦਿੱਤੀ ਹੈ। note ਹੁਣ ਨੇਪਾਲ 'ਚ ਨਹੀਂ ਚੱਲੇਗੀ ਭਾਰਤੀ ਕਰੰਸੀ, ਜਾਣੋ ਵਜ੍ਹਾ ਦੋ ਹਜ਼ਾਰ, ਪੰਜ ਸੌ ਅਤੇ ਦੋ ਸੌ ਰੁਪਏ ਦੇ ਨਵੇਂ ਨੋਟਾਂ `ਤੇ ਰੋਕ ਲਗਾ ਦਿੱਤੀ ਗਈ ਹੈ। ਭਾਰਤੀ ਲੋਕਾਂ ਵਲੋਂ ਨੇਪਾਲ 'ਚ ਇਹਨਾਂ ਨੋਟਾਂ ਨੂੰ ਲੈ ਕੇ ਆਉਣਾ ਅਤੇ ਇਸ ਬਦਲੇ ਕੋਈ ਸਮਾਨ ਖਰੀਦਣਾ ਜਾ ਵੇਚਣਾ ਗੈਰਕਾਨੂੰਨੀ ਮੰਨਿਆ ਜਾਵੇਗਾ। ਹੋਰ ਪੜ੍ਹੋ:ਮੋਗਾ-ਬਰਨਾਲਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 6 ਗੰਭੀਰ ਜ਼ਖਮੀ ਦੱਸ ਦੇਈਏ ਕਿ ਨੇਪਾਲ ਸਰਕਾਰ ਨੇ ਹੁਣ ਤੱਕ ਭਾਰਤ `ਚ ਨੋਟਬੰਦੀ ਦੇ ਬਾਅਦ ਜਾਰੀ ਹੋਈ ਨਵੀਂ ਕਰੰਸੀ ਨੂੰ ਮਾਨਤਾ ਤਾਂ ਨਹੀਂ ਦਿੱਤੀ ਸੀ, ਪਰ ਉਸ ਨੂੰ ਗੈਰਕਾਨੂੰਨੀ ਵੀ ਨਹੀਂ ਐਲਾਨਿਆ ਸੀ। ਨੇਪਾਲ ਦੇ ਬਾਜ਼ਾਰ `ਚ ਇਹ ਨੋਟ ਚਲ ਰਹੇ ਸਨ। ਪਰ ਨੇਪਾਲ ਸਰਕਾਰ ਨੇ ਹੁਣ ਇਹਨਾਂ ਨੋਟਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। note ਹੁਣ ਨੇਪਾਲ 'ਚ ਨਹੀਂ ਚੱਲੇਗੀ ਭਾਰਤੀ ਕਰੰਸੀ, ਜਾਣੋ ਵਜ੍ਹਾ ਨੇਪਾਲ ਜਾਣ ਮੌਕੇ ਭਾਰਤੀ ਸੈਲਾਨੀਆਂ ਨੂੰ ਵਰਤੋਂ ਲਈ 100-50 ਜਾਂ ਹੋਰ ਛੋਟੇ ਨੋਟ ਲੈ ਕੇ ਜਾਣੇ ਹੋਣਗੇ। ਜਾਂ ਫਿਰ ਉਨ੍ਹਾਂ ਨੂੰ ਨੇਪਾਲ ਬਾਰਡਰ `ਤੇ ਹੀ ਨਵੇਂ ਭਾਰਤੀ ਨੋਟਾਂ ਨੂੰ ਨੇਪਾਲ ਦੀ ਕਰੰਸੀ ਨਾਲ ਬਦਲਣਾ ਹੋਵੇਗਾ। -PTC News-
latest-international-news nepal-news international-news international-news-in-punjabi indian-currency-ban-in-nepal
Advertisment

Stay updated with the latest news headlines.

Follow us:
Advertisment