ਕਾਠਮੰਡੂ ‘ਚ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

ਕਾਠਮੰਡੂ ‘ਚ ਭੂਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ,ਕਾਠਮੰਡੂ: ਨੇਪਾਲ ਸੀਸਮੋਲਾਜੀ ਸੈਂਟਰ ਮੁਤਾਬਕ ਰਾਜਧਾਨੀ ਕਾਠਮੰਡੂ ਵਿਚ ਅੱਜ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਤੀਬਰਤਾ ਰਿਕਟਰ ਸਕੇਲ ‘ਤੇ 4.8 ਦਰਜ ਕੀਤੀ ਗਈ।

ਹਾਲਾਂਕਿ ਕਾਠਮੰਡੂ ਵਿਚ ਆਏ ਭੂਚਾਲ ਵਿਚ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਨਾਲ ਹੀ ਕਿਸੇ ਦੇ ਜ਼ਖਮੀ ਹੋਣ ਦੀ ਵੀ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਹੋਰ ਪੜ੍ਹੋ:ਜੰਮੂ ਕਸ਼ਮੀਰ ਅਤੇ ਹਰਿਆਣਾ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਦੋ ਮਹੀਨੇ ਪਹਿਲਾਂ ਵੀ ਨੇਪਾਲ ਵਿਚ ਆਏ ਇਕ ਤੋਂ ਬਾਅਦ ਇਕ ਭੂਚਾਲ ਦੇ ਤਿੰਨ ਝਟਕਿਆਂ ਨੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਲਗਾਤਾਰ ਆਏ ਤਿੰਨ ਭੂਚਾਲਾਂ ਵਿਚੋਂ ਸਭ ਤੋਂ ਜ਼ਿਆਦਾ 5.2 ਦੀ ਤੀਬਰਤਾ ਨਾਲ ਝਟਕੇ ਨਾਉਬਿਸ ਵਿਚ ਲੱਗੇ। ਦੱਸ ਦਈਏ ਕਿ ਅਕਸਰ ਨੇਪਾਲ ਵਿਚ ਭੂਚਾਲ ਆਉਂਦਾ ਰਹਿੰਦਾ ਹੈ।

-PTC News