Wed, Apr 24, 2024
Whatsapp

ਕੋਰੋਨਾ ਤੋਂ ਬਾਅਦ, ਨੇਪਾਲ ਦੀਆਂ ਭਾਰਤੀ ਸੈਲਾਨੀਆਂ ਤੋਂ ਕਮਾਈ ਕਰਨ ਦੀਆਂ ਯੋਜਨਾਵਾਂ

Written by  PTC NEWS -- September 02nd 2020 07:07 PM
ਕੋਰੋਨਾ ਤੋਂ ਬਾਅਦ, ਨੇਪਾਲ ਦੀਆਂ ਭਾਰਤੀ ਸੈਲਾਨੀਆਂ ਤੋਂ ਕਮਾਈ ਕਰਨ ਦੀਆਂ ਯੋਜਨਾਵਾਂ

ਕੋਰੋਨਾ ਤੋਂ ਬਾਅਦ, ਨੇਪਾਲ ਦੀਆਂ ਭਾਰਤੀ ਸੈਲਾਨੀਆਂ ਤੋਂ ਕਮਾਈ ਕਰਨ ਦੀਆਂ ਯੋਜਨਾਵਾਂ

ਕਾਠਮੰਡੂ - ਜਿੱਥੇ ਸਾਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਸਿਹਤ, ਆਰਥਿਕ ਤੇ ਸਮਾਜਿਕ ਪੱਖਾਂ ਤੋਂ ਪੈ ਰਹੀ ਮਾਰ ਨਾਲ ਜੱਦੋ-ਜਹਿਦ ਕਰ ਰਹੀ ਹੈ, ਉੱਥੇ ਹੀ ਗੁਆਂਢੀ ਮੁਲਕ ਨੇਪਾਲ ਸੈਰ-ਸਪਾਟਾ ਉਦਯੋਗ 'ਤੇ ਧਿਆਨ ਦੇ ਰਿਹਾ ਹੈ ਅਤੇ ਭਾਰਤੀ ਸੈਲਾਨੀਆਂ ਨੂੰ ਲੁਭਾਉਣ ਲਈ ਯੋਜਨਾ ਬਣਾ ਰਿਹਾ ਹੈ। ਗੰਡਾਂਕੀ ਸੂਬਾਈ ਸਰਕਾਰ COVID -19 ਦੀ ਸਥਿਤੀ ਵਿੱਚ ਸੁਧਾਰ ਆਉਣ 'ਤੇ ਭਾਰਤੀ ਸੈਲਾਨੀਆਂ ਨੂੰ ਲੁਭਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਯੋਜਨਾ ਵਿੱਚ ਗੰਡਾਂਕੀ ਸੂਬਾ ਸਰਕਾਰ ਨੇ ਭਾਰਤੀ ਸੈਲਾਨੀਆਂ ਨੂੰ ਸੂਚੀ ਵਿੱਚ ਸਭ ਤੋਂ ਉੱਪਰ ਰੱਖਿਆ ਹੈ। ਜਿੱਥੇ ਸਾਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਸਿਹਤ, ਆਰਥਿਕ ਤੇ ਸਮਾਜਿਕ ਪੱਖਾਂ ਤੋਂ ਪੈ ਰਹੀ ਮਾਰ ਨਾਲ ਜੱਦੋ ਅੰਕੜਿਆਂ ਦੀ ਗੱਲ ਕਰੀਏ, ਤਾਂ ਬੀਤੇ ਸਾਲ ਪੋਖਰਾ 'ਦਿ ਸਿਟੀ ਆਫ਼ ਲੇਕਸ' ਦਾ ਦੌਰਾ ਕਰਨ ਵਾਲੇ ਕੁੱਲ ਸੈਲਾਨੀਆਂ ਵਿੱਚ 40 ਫ਼ੀਸਦੀ ਭਾਰਤੀ ਸਨ। ਬੀਤੇ ਸਾਲ ਕੁੱਲ 12 ਲੱਖ ਸੈਲਾਨੀਆਂ ਨੇ ਪੋਖਰਾ ਦਾ ਦੌਰਾ ਕੀਤਾ। ਸਾਲ 2018 ਵਿੱਚ ਇਹ ਗਿਣਤੀ 11.73 ਲੱਖ ਸੀ। ਦੋਹਾਂ ਸਾਲਾਂ ਦੌਰਾਨ ਗਿਣਤੀ ਦੇ ਮਾਮਲੇ 'ਚ ਭਾਰਤੀ ਸੈਲਾਨੀ ਸੂਚੀ ਵਿੱਚ ਸਭ ਤੋਂ ਉੱਪਰ ਸਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੋਖਰਾ ਨੂੰ 13 ਕਰੋੜ ਨੇਪਾਲੀ ਰੁਪਏ ਦਾ ਨੁਕਸਾਨ ਹੋਇਆ ਹੈ। ਜਿੱਥੇ ਸਾਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਸਿਹਤ, ਆਰਥਿਕ ਤੇ ਸਮਾਜਿਕ ਪੱਖਾਂ ਤੋਂ ਪੈ ਰਹੀ ਮਾਰ ਨਾਲ ਜੱਦੋ ਨੇਪਾਲ ਦਾ ਭਾਰਤੀ ਸੈਲਾਨੀਆਂ ਨੂੰ ਸੂਚੀ ਵਿੱਚ ਉੱਪਰ ਰੱਖਣਾ ਸੁਭਾਵਿਕ ਹੈ। ਵੱਡੀ ਗਿਣਤੀ 'ਚ ਭਾਰਤੀ ਲੋਕ ਛੁੱਟੀਆਂ ਬਿਤਾਉਣ ਲਈ ਨੇਪਾਲ ਜਾਂਦੇ ਹਨ, ਅਤੇ ਉੱਥੇ ਪੈਰਾਗਲਾਈਡਿੰਗ, ਟ੍ਰੈਕਿੰਗ ਅਤੇ ਕਿਸ਼ਤੀ ਚਲਾਉਣ ਵਰਗੀਆਂ ਸਰਗਰਮੀਆਂ ਦਾ ਆਨੰਦ ਮਾਣਦੇ ਹਨ। ਗੰਡਾਂਕੀ ਸੂਬੇ ਦੇ ਸੈਰ-ਸਪਾਟਾ ਮੰਤਰੀ ਵਿਕਾਸ ਲਾਮਸ਼ਾਲ ਨੇ ਕਿਹਾ ਕਿ ਅਸੀਂ ਆਉਂਦੇ ਸਾਲਾਂ ਵਿੱਚ ਵਿਦੇਸ਼ੀ ਸੈਲਾਨੀਆਂ ਵਿੱਚ ਹੋਰਨਾਂ ਦੇ ਨਾਲ ਨਾਲ ਭਾਰਤੀ ਸੈਲਾਨੀਆਂ ਨੂੰ ਵੀ ਵੱਧ ਤੋਂ ਵੱਧ ਇੱਥੇ ਬੁਲਾਉਣ ਲਈ ਕੰਮ ਕਰ ਰਹੇ ਹਾਂ। ਜਿੱਥੇ ਸਾਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਸਿਹਤ, ਆਰਥਿਕ ਤੇ ਸਮਾਜਿਕ ਪੱਖਾਂ ਤੋਂ ਪੈ ਰਹੀ ਮਾਰ ਨਾਲ ਜੱਦੋ ਲਾਮਸ਼ਾਲ ਨੇ ਕਿਹਾ ਕਿ ਭਾਵੇਂ ਮੌਜੂਦਾ ਹਾਲਤ ਫ਼ਿਲਹਾਲ ਅਨੁਕੂਲ ਨਹੀਂ, ਪਰ ਅਸੀਂ ਸਾਲ 2019-2022 ਲਈ 2 ਮਿਲੀਅਨ ਸੈਲਾਨੀਆਂ ਦੀ ਮੇਜ਼ਬਾਨੀ ਦੇ ਟੀਚੇ ਨਾਲ ਦੇਖ ਰਹੇ ਹਾਂ। ਅਸੀਂ ਮਹਾਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਅਗਲੇ ਸਾਲ ਕੋਸ਼ਿਸ਼ਾਂ ਮੁੜ ਤੋਂ ਸ਼ੁਰੂ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।


  • Tags

Top News view more...

Latest News view more...