Sat, Apr 20, 2024
Whatsapp

ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ

Written by  Jashan A -- March 18th 2019 05:20 PM -- Updated: March 18th 2019 05:23 PM
ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ

ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ

ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ,ਦਿ ਹੇਗ: ਅੱਜ ਨੀਦਰਲੈਂਡ ਦੇ ਡੱਚ ਸ਼ਹਿਰ ਔਟਰਚਟ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਇਕ ਵਿਅਕਤੀ ਨੇ ਟਰੈਮ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਟਵਿਟਰ ਹੈਂਡਲ ਰਹੀ ਦਿੱਤੀ ਹੈ। ਇਹ ਘਟਨਾ 24 ਓਕਬ੍ਰੇਲਪਲੇਨ ਜੰਕਸ਼ਨ ਨੇੜੇ ਵਾਪਰੀ ਹੈ।

ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।ਫਿਲਹਾਲ ਹਮਲੇ ਦੀ ਵਜ੍ਹਾ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਘਟਨਾ ਨੂੰ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। -PTC News

Top News view more...

Latest News view more...