Thu, Apr 25, 2024
Whatsapp

ਧੀ ਜੰਮਣ 'ਤੇ ਪਰਿਵਾਰ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਇੰਝ ਕੀਤਾ ਸਵਾਗਤ

Written by  Jashan A -- February 19th 2020 01:35 PM -- Updated: February 19th 2020 02:45 PM
ਧੀ ਜੰਮਣ 'ਤੇ ਪਰਿਵਾਰ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਇੰਝ ਕੀਤਾ ਸਵਾਗਤ

ਧੀ ਜੰਮਣ 'ਤੇ ਪਰਿਵਾਰ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਇੰਝ ਕੀਤਾ ਸਵਾਗਤ

ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ 'ਚ ਜਿਥੇ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਉਥੇ ਹੀ ਫ਼ਤਹਿਗੜ੍ਹ ਸਹਿਬ 'ਚ ਇਸ ਦੇ ਉਲਟ ਦੇਖਣ ਨੂੰ ਮਿਲਿਆ ਹੈ। ਦਰਅਸਲ, ਇਥੇ ਇੱਕ ਪਰਿਵਾਰ ਨੇ ਸਿਵਲ ਹਸਪਤਾਲ ਵਿੱਚ ਨਵਜੰਮੀ ਇਕ ਬੱਚੀ ਦੀ ਖੁਸ਼ੀ ਮਨਾਉਂਦੇ ਹੋਏ, ਬੱਚੀ ਨੂੰ ਫੁੱਲਾਂ ਵਾਲੀ ਗੱਡੀ 'ਚ ਅਤੇ ਬੈਂਡ ਵਾਜੇ ਵਜਾ ਕੇ ਲੱਡੂ ਵੰਡਦੇ ਹੋਏ ਘਰ ਲੈ ਕੇ ਗਏ। New Born Daughter In Fatehgarh Sahib Family Welcomeਧੀ ਜੰਮਣ 'ਤੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਸਾਡੇ ਘਰ ਪਹਿਲਾ ਵੀ ਇਕ ਲੜਕੀ ਹੀ ਹੈ ਤੇ ਸਾਨੂੰ ਲੜਕੀ ਦੇ ਜੰਮਣ 'ਤੇ ਬਹੁਤ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕੇ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਹੁੰਦਾ। ਹੋਰ ਪੜ੍ਹੋ: ਲੁਧਿਆਣਾ ਦੀ ਸ਼ਿਵਾਨੀ ਨੇ ਗੱਡੇ ਜਿੱਤ ਦੇ ਝੰਡੇ, ਚਮਕਾਇਆ ਪੂਰੇ ਪੰਜਾਬ ਦਾ ਨਾਮ New Born Daughter In Fatehgarh Sahib Family Welcomeਅੱਗੇ ਉਹਨਾਂ ਕਿਹਾ ਕਿ ਜੋ ਲੋਕ ਕੁੜੀਆਂ ਨੂੰ ਕੁੱਖ 'ਚ ਮਾਰ ਦਿੰਦੇ ਹਨ ਉਹ ਬਹੁਤ ਮਾੜਾ ਕਰਦੇ ਹਨ। ਜੇਕਰ ਕੁੜੀਆਂ ਹੀ ਖਤਮ ਹੋ ਗਈਆਂ ਤਾ ਮੁੰਡਿਆਂ ਨਾਲ ਵਿਆਹ ਕੌਣ ਕਰੇਗਾ ਤੇ ਪਰਿਵਾਰ ਚ ਵਾਧਾ ਕਿਵੇ ਹੋਵੇਗਾ। New Born Daughter In Fatehgarh Sahib Family Welcomeਉਥੇ ਬੱਚੀ ਦੇ ਚਾਚਾ ਸਮਾਜ ਸੇਵਕ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਚ ਬੱਚੀ ਹੋਣ ਨਾਲ ਬਹੁਤ ਖੁਸ਼ੀ ਹੋਈ ਹੈ ਇਸ ਲਈ ਅਸੀਂ ਹਸਪਤਾਲ ਚੋ ਅਪਣੀ ਬੱਚੀ ਨੂੰ ਗੱਡੀ ਸਜਾ ਕੇ ਲੈ ਕੇ ਆਏ ਹਾਂ ਤੇ ਉਹਨਾਂ ਕਿਹਾ ਕਿ ਅਸੀਂ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਸਮਝਦੇ ਜੋ ਜਗ ਜਨਣੀ ਹੈ ਵੱਡੇ ਵੱਡੇ ਰਾਜਿਆਂ ਮਹਾਰਾਜਾ ਨੂੰ ਜਨਮ ਦੇਣ ਵਾਲੀ ਹੈ। -PTC News


Top News view more...

Latest News view more...