ਮੁੱਖ ਖਬਰਾਂ

ਦੇਸ਼ 'ਚ ਪਹਿਲੀ ਵਾਰ ਰਿਕਾਰਡ 3.60 ਲੱਖ ਦੇ ਪਾਰ ਹੋਇਆ ਨਵੇਂ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ

By Jagroop Kaur -- April 28, 2021 10:31 am -- Updated:April 28, 2021 10:31 am

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਨਵੇਂ ਕੋਰੋਨਾ ਕੇਸਾਂ, ਮੌਤਾਂ ਅਤੇ ਰਿਕਵਰੀ ਦਾ ਰਿਕਾਰਡ ਅੰਕੜਾ ਵੀ ਸਾਹਮਣੇ ਆਇਆ ਹੈ। ਇਸ ਸਮੇਂ ਦੌਰਾਨ 3 ਲੱਖ 60 ਹਜ਼ਾਰ 960 ਨਵੇਂ ਮਰੀਜ਼ ਪਾਏ ਗਏ ਅਤੇ 3,293 ਵਿਅਕਤੀਆਂ ਦੀ ਮੌਤ ਹੋ ਗਈ। ਇਹ ਪਹਿਲੀ ਵਾਰ ਹੈ ਜਦੋਂ ਇਕ ਦਿਨ ਦੇ ਅੰਦਰ 3 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਇਹ ਰਾਹਤ ਦੀ ਗੱਲ ਹੈ ਕਿ ਇਸ ਦੌਰਾਨ 2 ਲੱਖ 61 ਹਜ਼ਾਰ 162 ਲੋਕ ਵੀ ਠੀਕ ਹੋ ਗਏ। ਰਿਕਵਰੀ ਦਾ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਉੱਚਾ ਹੈ।

Read More : ਚਲਦੇ ਵਿਆਹ ‘ਚ ਸਿੰਘਮ ਵਾਂਗ ਡੀਐੱਮ ਨੇ ਮਾਰਿਆ ਛਾਪਾ, ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਬਣਾਈ ਰੇਲ

ਦੇਸ਼ ਵਿਚ ਕੋਰੋਨਾ ਦੀ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਮੰਗਲਵਾਰ ਨੂੰ 2 ਲੱਖ ਨੂੰ ਪਾਰ ਕਰ ਗਈ। ਭਾਰਤ ਦੁਨੀਆ ਦਾ ਚੌਥਾ ਦੇਸ਼ ਹੈ ਜਿਥੇ ਇਸ ਮਹਾਂਮਾਰੀ ਕਾਰਨ 2 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 2 ਲੱਖ 1 ਹਜ਼ਾਰ 165 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ 5.87 ਲੱਖ, ਬ੍ਰਾਜ਼ੀਲ ਵਿਚ 3.95 ਲੱਖ ਅਤੇ ਮੈਕਸੀਕੋ ਵਿਚ 2.15 ਲੱਖ ਹੋਈਆਂ ਹਨ।COVID-19 in India: ਦੇਸ਼ 'ਚ ਪਹਿਲੀ ਵਾਰ ਰਿਕਾਰਡ 3.62 ਲੱਖ ਨਵੇਂ ਮਰੀਜ਼ ਤੇ 3,285 ਮੌਤਾਂREAD MORE :ਪ੍ਰਸਿੱਧ ਸਿੱਖ ਲੇਖ਼ਕ ਡਾ.ਹਰਬੰਸ ਸਿੰਘ ਚਾਵਲਾ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ

ਮੰਗਲਵਾਰ ਨੂੰ 13 ਛੋਟੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1000 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਨੌਂ ਰਾਜਾਂ ਵਿੱਚ ਮੰਗਲਵਾਰ ਨੂੰ ਸੌ ਤੋਂ ਵੱਧ ਮੌਤਾਂ ਹੋਈਆਂ। ਮਹਾਰਾਸ਼ਟਰ ਵਿੱਚ 895 ਮੌਤਾਂ ਹੋਈਆਂ ਅਤੇ ਇਸ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 381 ਮੌਤਾਂ ਹੋਈਆਂ।
  • Share