ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

drug
ਦਿੱਲੀ 'ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ,ਨਵੀਂ ਦਿੱਲੀ: ਦੇਸ਼ ‘ਚ ਦਿਨ ਬ ਦਿਨ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ। ਨਸ਼ਾ ਤਸਕਰ ਨਸ਼ਾ ਵੇਚਣ ਲਈ ਰੋਜ਼ਾਨਾ ਨਵੀਆਂ ਸਕੀਮਾਂ ਘੜ੍ਹ ਰਹੇ ਹਨ। ਹੁਣ ਨਸ਼ਾ ਤਸਕਰਾਂ ਨੇ ਇਸ ਧੰਦੇ ‘ਚ ਵਾਧਾ ਕਰਨ ਲਈ ਮਾਸੂਮ ਬੱਚਿਆਂ ਨੂੰ ਸਿ਼ਕਾਰ ਬਣਾ ਰਹੇ ਹਨ।

delhi
ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰ ਇਹਨਾਂ ਮਾਸੂਮ ਬੱਚਿਆਂ ਨੂੰ ਆਪਣੇ ਜਾਲ ‘ਚ ਫਸਾ ਕੇ ਇਹਨਾਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਨਸ਼ੇ ਦੀ ਸਮੱਗਲਿੰਗ ਕਰਵਾਉਂਦੇ ਹਨ। ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਬੱਚਿਆਂ ਨੂੰ 300 ਰੁਪਏ ਦੀ ਦਿਹਾੜੀ ਤੇ ਰੱਖਿਆ ਜਾ ਰਿਹਾ ਹੈ।ਇਸ ਗੱਲ ਦਾ ਖ਼ੁਲਾਸਾ ਇੱਕ 12 ਸਾਲਾ ਬੱਚੇ ਨੇ ਸਮੈਕ ਵੇਚਦਿਆਂ ਫੜ੍ਹੇ ਜਾਣ ਮਗਰੋਂ ਕੀਤਾ।

drug
ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਇਸ ਬੱਚੇ ਨੂੰ ਬਾਲਕ ਨਿਆ ਬੋਰਡ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉੋਸਨੇ ਦੱਸਿਆ ਕਿ ਕਈ ਹੋਰ ਬੱਚੇ ਵੀ ਉਸ ਨਾਲ ਦਿਹਾੜੀ ਤੇ ਸਮੈਕ ਵੇਚਦੇ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕਰਦਿਆਂ ਤਿੰਨ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਿਹੜੀਆਂ ਬੱਚਿਆਂ ਨੂੰ ਸਮੈਕ ਵੇਚਣ ਲਈ ਤਿਆਰ ਕਰਦੀਆਂ ਸਨ।

ਹੋਰ ਪੜ੍ਹੋ: ਅੰਮ੍ਰਿਤਸਰ ‘ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁੱਠਭੇੜ, ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਦਬੋਚਿਆ

drug
ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

ਪੁਲਿਸ ਮੁਤਾਬਕ ਗ੍ਰਿਫਤਾਰ ਕੀਤੀ ਗਈ 60 ਸਾਲਾ ਔਰਤ ਦੇ ਘਰੋਂ 40 ਪੈਕਟ ਨਸ਼ੀਲੇ ਪਦਾਰਥ ਬਰਮਾਦ ਕੀਤੇ ਗਏ ਹਨ। ਪੁਲਿਸ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News